''ਜੇਕਰ ਨਹੀਂ ਬਣਿਆ ਰਾਮ ਮੰਦਰ ਤਾਂ ਭੰਗ ਕਰ ਦੇਵਾਂਗੇ ਸਰਕਾਰ''- ਸੁਬਰਮਨੀਅਮ ਸਵਾਮੀ

12/08/2018 4:51:01 PM

ਨਵੀਂ ਦਿੱਲੀ-ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਸਿਆਸੀ ਪਾਰਾ ਚੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਆਪਣਿਆਂ ਦੇ ਹੀ ਨਿਸ਼ਾਨਿਆਂ 'ਤੇ ਆ ਗਈ ਹੈ। ਬੀ. ਜੇ. ਪੀ. ਦੇ ਰਾਜ ਸਭਾ ਮੈਂਬਰ ਡਾਕਟਰ ਸੁਬਰਮਨੀਅਮ ਸਵਾਮੀ ਨੇ ਇਕ ਵਾਰ ਫਿਰ ਰਾਮ ਮੰਦਰ ਦਾ ਰਾਗ ਛੇੜਦੇ ਹੋਏ ਆਪਣੀ ਹੀ ਪਾਰਟੀ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੇਂਦਰ ਜਾਂ ਉੱਤਰ ਪ੍ਰਦੇਸ਼ ਸਰਕਾਰ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਸਰਕਾਰ ਨੂੰ ਭੰਗ ਕਰ ਦੇਵਾਂਗੇ।

ਸਵਾਮੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਾਡਾ ਮਾਮਲਾ ਜਨਵਰੀ 'ਚ ਸੂਚੀਬੱਧ ਹੁੰਦਾ ਹੈ ਤਾਂ ਅਸੀਂ ਇਸ ਨੂੰ ਦੋ ਹਫਤਿਆਂ 'ਚ ਜਿੱਤ ਲਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਮੇਰੀਆਂ ਦੋ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਅਤੇ ਯੂ. ਪੀ. ਸਰਕਾਰਾਂ ਹਨ। ਕੀ ਉਨ੍ਹਾਂ ਦੇ ਕੋਲ ਮੇਰੇ ਖਿਲਾਫ ਵਿਰੋਧ ਕਰਨ ਦੀ ਹਿੰਮਤ ਹੈ? ਜੇਕਰ ਉਹ ਅਜਿਹਾ ਕਰਦੇ ਹਨ ਤਾਂ ਮੈ ਸਰਕਾਰ ਨੂੰ ਭੰਗ ਕਰ ਦੇਵਾਂਗਾ। ਮੇਰੇ ਮੰਨਣਾ ਹੈ ਕਿ ਇੰਝ ਕਦੀ ਨਹੀਂ ਕੀਤਾ ਜਾਵੇਗਾ।

ਭਾਜਪਾ ਨੇਤਾ ਨੇ ਦਾਅਵਾ ਕੀਤਾ ਹੈ ਕਿ ਮੁਸਲਮਾਨਾਂ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁੰਨੀ ਵਕਫ ਬੋਰਡ ਨੇ ਦਾਅਵਾ ਕੀਤਾ ਹੈ ਕਿ ਮੁਗਲ ਸ਼ਾਸ਼ਕ ਬਾਬਰ ਦੁਆਰਾ ਕਬਜ਼ੇ 'ਚ ਕੀਤੀ ਗਈ ਜ਼ਮੀਨ ਸਾਡੀ ਹੈ। ਉਨ੍ਹਾਂ ਲੋਕਾਂ ਨੇ ਕਦੀ ਵੀ ਇਹ ਨਹੀਂ ਕਿਹਾ ਹੈ ਕਿ ਉਹ ਬਾਬਰੀ ਨੂੰ ਫਿਰ ਤੋਂ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਾਡੀ ਜ਼ਮੀਨ ਹੈ। ਸਵਾਮੀ ਨੇ ਕਿਹਾ ਹੈ ਕਿ ਰਾਮ ਜਨਮ ਭੂਮੀ ਦੇ ਲਈ 77 ਵਾਰ ਦੰਗੇ ਹੋਏ ਪਰ ਵਿਸ਼ਵਾਸ ਅੱਜ ਵੀ ਕਾਇਮ ਹੈ। ਅਯੁੱਧਿਆ 'ਚ ਭਗਵਾਨ ਰਾਮ ਦਾ ਮੰਦਰ ਬਣੇਗਾ।

Iqbalkaur

This news is Content Editor Iqbalkaur