ਤਬਾਦਲੇ ਤੋਂ ਗੁੱਸੇ 'ਚ ਆਏ ਦਰੋਗੇ ਨੇ ਲਾਈ 65 ਕਿਲੋਮੀਟਰ ਦੀ ਦੌੜ, ਵੀਡੀਓ ਵਾਇਰਲ

11/16/2019 12:23:53 PM

ਲਖਨਊ—ਉਤਰ ਪ੍ਰਦੇਸ਼ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ। ਦਰਅਸਲ ਇੱਥੇ ਇਕ ਸਿਪਾਹੀ ਨੇ ਆਪਣੀ ਤਬਾਦਲੇ ਤੋਂ ਨਿਰਾਸ਼ ਹੋ ਕੇ ਵਿਰੋਧ ਪ੍ਰਦਰਸ਼ਨ 'ਚ 65 ਕਿਲੋਮੀਟਰ ਦੀ ਦੌੜ ਲਗਾਉਣ ਲਈ ਠਾਣ ਲਈ ਪਰ ਅੱਧ ਵਿਚਾਲੇ ਰਸਤੇ 'ਚ ਬੇਹੋਸ਼ ਹੋ ਕੇ ਡਿੱਗ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਦੌੜ ਲਗਾਉਣ ਵਾਲੇ ਸਿਪਾਹੀ ਦਾ ਨਾਂ ਵਿਜੈ ਪ੍ਰਤਾਪ ਹੈ, ਜੋ ਕਿ ਪੁਲਸ ਲਾਈਨ 'ਚ ਤਾਇਨਾਤ ਸੀ ਅਤੇ ਉਨ੍ਹਾਂ ਦਾ ਤਬਾਦਲਾ ਬਿਠੋਲੀ ਥਾਣੇ ਕਰ ਦਿੱਤਾ ਗਿਆ ਸੀ। 

ਲਗਾਤਾਰ ਦੌੜ ਲਗਾਉਣ ਨਾਲ ਬੀਮਾਰ ਪਏ ਵਿਜੈ ਪ੍ਰਤਾਪ ਨੇ ਦੱਸਿਆ ਹੈ ਕਿ ਆਰ.ਆਈ. (ਰਿਜ਼ਰਵ ਇੰਸਪੈਕਟਰ ਆਫ ਪੁਲਸ) ਦੀ ਤਾਨਾਸ਼ਾਹੀ ਕਾਰਨ ਮੇਰਾ ਤਬਾਦਲਾ ਕੀਤਾ ਜਾ ਰਿਹਾ ਹੈ।

ਐੱਸ.ਐੱਸ.ਪੀ. ਨੇ ਮੈਨੂੰ ਪੁਲਸ ਲਾਈਨ 'ਚ ਹੀ ਰਹਿਣ ਨੂੰ ਕਿਹਾ ਸੀ ਪਰ ਆਰ.ਆਈ. ਜਬਰਨ ਮੇਰਾ ਤਬਾਦਲਾ ਬਿਠੋਲੀ ਥਾਣੇ ਕਰ ਰਹੇ ਹਨ। ਤੁਸੀਂ ਇਸ ਨੂੰ ਮੇਰਾ ਗੁੱਸਾ ਕਹੋ ਜਾਂ ਨਿਰਾਜ਼ਗੀ ਮੈਂ ਦੌੜਦੇ ਹੋਏ ਬਿਠੋਲੀ ਜਾਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਵਿਜੈ ਪ੍ਰਤਾਪ ਅੱਧ ਵਿਚਾਲੇ ਰਸਤੇ 'ਚ ਹੀ ਡਿੱਗਣ ਤੋਂ ਬਾਅਦ ਪੁਲਸ ਮਹਿਕਮੇ 'ਚ ਹੜਕੰਪ ਮੱਚ ਗਿਆ ਅਤੇ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

Iqbalkaur

This news is Content Editor Iqbalkaur