ਰੁਪਇਆਂ ਦਾ ਲਾਲਚ ਦੇ ਕੇ ਲੜਕੇ ਤੋਂ ਕਰਵਾਉਂਦੇ ਰਹੇ ਦਿਲ ਕੰਬਾਉ ਸਟੰਟ, ਨਾਬਾਲਗ ਲੜਕੇ ਨੂੰ ਤੜਫਾ ਕੇ ਮਾਰਿਆ

06/27/2017 11:03:39 AM

ਸਮਾਲਖਾ - ਸਟੰਟ ਕਰਕੇ ਪੈਸਾ ਕਮਾਉਣ ਦੇ ਲਈ ਚੁਲਕਾਨਾ ਪਿੰਡ ਦੇ ਇਕ ਲੜਕੇ ਦੀ ਮੌਤ ਦਾ 24 ਘੰਟੇ ਤੱਕ ਲਾਈਵ ਸ਼ੋਅ ਚਲਾਇਆ ਗਿਆ। ਪਹਿਲਾਂ ਤਾਂ ਖਤਰਨਾਕ ਸਟੰਟ ਦਿਖਾ ਕੇ ਪੈਸਾ ਕਮਾਉਣ ਲਈ ਸੱਤ ਦਿਨਾਂ ਤੱਕ ਲੜਕੇ ਤੋਂ ਸਾਈਕਲ ਚਲਵਾਇਆ। ਫਿਰ ਸਰੀਰ 'ਤੇ ਕੱਚ ਦੀ ਬੋਤਲ ਅਤੇ ਟਿਊਬਲਾਈਟ ਤੋੜੀ, ਉਸ ਤੋਂ ਬਾਅਦ 24 ਜੂਨ ਦੀ ਰਾਤ ਨੂੰ 5 ਫੁੱਟ ਗੱਡੇ 'ਚ ਬੋਰੀ 'ਚ ਬੰਨ੍ਹ ਕੇ ਉਤਾਰ ਦਿੱਤਾ।

ਦਰਅਸਲ ਲੜਕੇ ਨੂੰ ਲਾਲਚ ਦਿੱਤਾ ਗਿਆ ਸੀ ਕਿ ਇਨ੍ਹਾਂ ਸਟੰਟ ਦੇ ਬਦਲੇ 11 ਹਜ਼ਾਰ ਰੁਪਏ ਦਿੱਤੇ ਜਾਣਗੇ। 25 ਘੰਟੇ ਬਾਅਦ ਐਤਵਾਰ ਰਾਤ 10 ਵਜੇ ਗੱਡੇ 'ਚੋਂ ਕੱਢਿਆ ਤਾਂ ਲੜਕਾ ਬੇਹੋਸ਼ ਸੀ। ਉਸ ਦੇ ਪੰਜ ਸਾਥੀ ਲੋਕਾਂ ਦੀ ਸਹਾਇਤਾ ਨਾਲ ਲੜਕੇ ਨੂੰ ਹਸਪਤਾਲ ਲੈ ਗਏ, ਜਿਥੇ ਲੜਕੇ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਕੁਰਾੜ ਪਿੰਡ ਦੇ ਰਹਿਣ ਵਾਲੇ ਮਾਮਰਾਜ ਉਰਫ ਪੱਪੂ ਦਾ 17 ਸਾਲ ਦੇ ਬੇਟੇ ਸੁਮਿਤ ਨੂੰ ਪਿੰਡ ਦਾ ਦੀਪਕ ਉਰਫ ਕਾਲੀ ਅਤੇ ਉਸਦੇ ਸਾਥੀ 18 ਜੂਨ ਨੂੰ ਨਾਲ ਲੈ ਕੇ ਗਏ ਸਨ। ਪਿਤਾ ਨੇ ਦੱਸਿਆ ਕਿ ਕਾਲੀ ਨੇ ਕਿਹਾ ਸੀ ਕਿ ਹਰ ਦਿਨ 500 ਰੁਪਏ ਦੇਣਗੇ। 18 ਜੂਨ ਤੋਂ ਚੁਕਲਾਨਾ ਪਿੰਡ 'ਚ ਕਾਲੀ, ਦੀਬਲਾ, ਅੰਕਿਤ, ਅਮਨ ਅਤੇ ਯੂ.ਪੀ ਦੇ ਸ਼ਾਮਲੀ ਦੇ ਸਤਬੀਰ ਨੇ ਸੁਮਿਤ ਤੋਂ ਸਟੰਟ ਕਰਵਾਉਣੇ ਸ਼ੁਰੂ ਕਰ ਦਿੱਤੇ।


ਪਿੰਡ ਵਾਲਿਆਂ ਤੋਂ ਮੋਟੀ ਰਕਮ ਲੈਣ ਦੀ ਖਾਤਰ 5 ਫੁੱਟ ਡੂੰਘੇ ਖੱਡੇ ਅੰਦਰ ਬੋਰੀ 'ਚ ਪਾ ਕੇ ਅੰਦਰ ਭੇਜ ਦਿੱਤਾ ਉਸਦੇ ਉੱਪਰ ਫੱਟਾ ਪਾ ਕੇ ਤਿਰਪਾਲ ਪਾ ਕੇ ਮਿੱਟੀ ਪਾ ਦਿੱਤੀ। ਸ਼ਨੀਵਾਰ ਜਦੋਂ ਉਸਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ ਉਸਦਾ ਸਾਹ ਚਲ ਰਿਹਾ ਸੀ। ਹਸਪਤਾਲ ਲਜਾਉਣ 'ਤੇ ਸੁਮਿਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਪਾਣੀਪਤ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸੁਮਿਤ ਦੇ ਪਰਿਵਾਰ ਵਾਲੇ ਵੀ ਮੌਕੇ 'ਤੇ ਪਹੁੰਚ ਗਏ ਅਤੇ ਸਟੰਟਬਾਜਾ ਵਲੋਂ ਲਗਾਏ ਗਏ ਢਾਂਚੇ ਨੂੰ ਗੁੱਸੇ ਨਾਲ ਤੋੜ ਦਿੱਤਾ।
ਸਮਾਲਖਾ ਥਾਣੇ ਦੇ ਏ.ਐਸ.ਆਈ. ਰਾਮੇਸ਼ਵਰ ਦਾ ਕਹਿਣਾ ਹੈ ਕਿ ਇਹ ਲੜਕੇ ਪਿੰਡ 'ਚ ਬਿਨ੍ਹਾਂ ਪੰਚਾਇਤ ਦੀ ਆਗਿਆ ਦੇ ਖਾਲੀ ਜਗ੍ਹਾ 'ਤੇ ਸਟੰਟ ਦਿਖਾ ਰਹੇ ਸਨ। ਇਸ ਮਾਮਲੇ 'ਚ ਟੀਮ ਦੇ ਲੀਡਰ ਸਤਬੀਰ ਨੂੰ ਗ੍ਰਿਫਤਾਰ ਕਰ ਲਿਆ ਹੈ।