ਅਧਿਐਨ ''ਚ ਕੋਵੈਕਸੀਨ ਦੀ ਬੂਸਟਰ ਡੋਜ਼ ਤੋਂ ਬਾਅਦ ਐਂਟੀਬਾਡੀ ਵਧਣ ਦਾ ਲੱਗਾ ਪਤਾ

03/29/2022 5:14:14 PM

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਮੈਡੀਕਲ ਅਤੇ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਦੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਰੋਕੂ ਟੀਕੇ ਕੋਵੈਕਸੀਨ ਦੀ ਬੂਸਟਰ ਖੁਰਾਕ ਲੈਣ ਤੋਂ ਬਾਅਦ ਸਾਰਸ-ਸੀ.ਓ.ਵੀ.-2 ਵਿਰੁੱਧ ਐਂਟੀਬਾਡੀਜ਼ ਦਾ ਪੱਧਰ ਵੱਧ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਰਾਜ ਸਭਾ ਨੂੰ ਦੱਸਿਆ ਕਿ ਇਹ ਅਧਿਐਨ ਕੋਵੈਕਸੀਨ ਟੀਕੇ ਦੀ ਬੂਸਟਰ ਡੋਜ਼ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਐਸਟਰਾਜ਼ੇਨੇਕਾ ਅਤੇ ਕੋਵਿਸ਼ੀਲਡ ਟੀਕਿਆਂ ਦੀਆਂ ਬੂਸਟਰ ਖੁਰਾਕਾਂ ਬਾਰੇ ਉਪਲਬਧ ਅੰਤਰਰਾਸ਼ਟਰੀ ਅੰਕੜੇ ਦੱਸਦੇ ਹਨ ਕਿ ਇਸ ਨੂੰ ਲੈਣ ਤੋਂ ਬਾਅਦ ਐਂਟੀਬਾਡੀ ਦੇ ਪੱਧਰ 'ਚ ਤਿੰਨ ਤੋਂ ਚਾਰ ਗੁਣਾ ਵਾਧਾ ਹੁੰਦਾ ਹੈ।

ਪਵਾਰ ਨੇ ਦੱਸਿਆ,“ICMR ਨੇ ਕੋਵੈਕਸੀਨ ਟੀਕੇ ਦੀ ਬੂਸਟਰ ਖੁਰਾਕ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਇਕ ਅਧਿਐਨ ਕੀਤਾ। ਇਸ 'ਚ ਇਹ ਪਤਾ ਲੱਗਾ ਕਿ ਬੂਸਟਰ ਡੋਜ਼ ਲੈਣ ਤੋਂ ਬਾਅਦ SARS-CoV-2 ਦੇ ਵਿਰੁੱਧ ਐਂਟੀਬਾਡੀਜ਼ ਦੇ ਪੱਧਰ ਵਿਚ ਵਾਧਾ ਹੁੰਦਾ ਹੈ।'' ਉਨ੍ਹਾਂ ਦੱਸਿਆ ਕਿ ਟੀਕਾਕਰਨ ਅਤੇ ਨੈਸ਼ਨਲ ਟੈਕਨਾਲੋਜੀ ਸਲਾਹਕਾਰ ਸਮੂਹ (ਐੱਨ.ਜੀ.ਏ.ਜੀ.ਆਈ.) ਦੀ ਸਿਫ਼ਾਰਿਸ਼ ਅਨੁਸਾਰ, 10 ਜਨਵਰੀ 2022 ਤੋਂ ਸਿਹਤ ਕਰਮਈਆਂ, ਮੋਹਰੀ ਮੋਰਚੇ ਦੇ ਕਰਮੀਆਂ ਅਤੇ 60 ਸਾਲ ਤੋਂ ਵਧ ਲੋਕਾਂ ਨੂੰ ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 24 ਮਾਰਚ 2022 ਦੀ ਸਥਿਤੀ ਅਨੁਸਾਰ, ਕੋਰੋਨਾ ਰੋਕੂ ਟੀਕੇ ਦੀਆਂ 2.21 ਕਰੋੜ ਬੂਸਟਰ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।


DIsha

Content Editor

Related News