ਵਿਦਿਆਰਥਣ ਨਾਲ ਛੇੜਛਾੜ ਕਰਨਾ ਵਿਅਕਤੀ ਨੂੰ ਪਿਆ ਭਾਰੀ, ਪਰਿਵਾਰ ਨੇ ਕੀਤੀ ਕੁੱਟਮਾਰ

05/15/2018 5:00:12 PM

ਹਿਮਾਚਲ ਪ੍ਰਦੇਸ਼— ਤਿੰਨ ਮਹੀਨਿਆਂ ਤੋਂ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੂੰ ਛੇੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਹੱਦ ਹੋ ਗਈ ਤਾਂ ਵਿਦਿਆਰਥਣ ਨੇ ਪਰਿਵਾਰਕ ਮੈਬਰਾਂ ਨੂੰ ਘਰ 'ਤੇ ਇਸ ਬਾਰੇ ਦੱਸਿਆ। ਇਸ 'ਤੇ ਹਮੀਰਪੁਰ ਦੇ ਮੁੱਖ ਚੌਕ 'ਤੇ ਬਦਮਾਸ਼ ਦੀ ਪਰਿਵਾਰਕ ਮੈਬਰਾਂ ਨੇ ਕੁੱਟਮਾਰ ਕਰ ਦਿੱਤੀ। 
ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਵੀ ਵਿਅਕਤੀ ਨੂੰ ਗਲਤ ਕਹਿ ਰਹੇ ਹਨ। ਮਾਮਲਾ ਹਿਮਾਚਲ ਦੇ ਹਮੀਰਪੁਰ ਜ਼ਿਲੇ ਦਾ ਹੈ।
ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੀ ਵਿਦਿਆਰਥਣ ਨਾਲ ਬੀਤੇ ਤਿੰਨ ਮਹੀਨੇ ਤੋਂ ਇਕ ਵਿਅਕਤੀ ਛੇੜਛਾੜ ਕਰ ਰਿਹਾ ਸੀ। ਜਦੋਂ ਵਿਅਕਤੀ ਨੇ ਹੱਦ ਪਾਰ ਕਰਦੇ ਹੋਏ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕੀਤੀ ਤਾਂ ਉਸ ਨੇ ਪਰਿਵਾਰਕ ਮੈਬਰਾਂ ਨੂੰ ਦੱਸਿਆ। ਪਰਿਵਾਰਕ ਮੈਬਰਾਂ ਨੇ ਨਸ਼ੇੜੀ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਵਿਅਕਤੀ ਅਣੂ ਚੌਕ 'ਤੇ ਹੀ ਦੁਕਾਨ ਚਲਾਉਂਦਾ ਹੈ ਅਤੇ ਕਈ ਦਿਨਾਂ ਤੋਂ ਵਿਦਿਆਰਥਣ ਦਾ ਪਿੱਛਾ ਕਰਕੇ ਛੇੜਛਾੜ ਕਰ ਰਿਹਾ ਸੀ। 
ਵਿਦਿਆਰਥਣ ਦੇ ਪਰਿਵਾਰਕ ਮੈਬਰਾਂ ਨੇ ਵਿਅਕਤੀ ਦੀ ਕੁੱਟਮਾਰ ਦੇ ਨਾਲ-ਨਾਲ ਉਸ ਤੋਂ ਮੁਆਫੀ ਵੀ ਮੰਗਵਾਈ। ਮੁਆਫੀ ਮੰਗਣ 'ਤੇ ਵਿਅਕਤੀ ਨੂੰ ਪੁਲਸ ਦੇ ਹਵਾਲੇ ਨਹੀਂ ਕੀਤਾ ਗਿਆ। ਮੌਕੇ 'ਤੇ ਲੋਕਾਂ ਦਾ ਭੀੜ ਜਮ੍ਹਾ ਹੋ ਗਈ। ਹਰ ਕੋਈ ਵਿਅਕਤੀ ਨੂੰ ਗੁੱਸੇ ਦੀ ਨਜ਼ਰ ਨਾਲ ਦੇਖ ਰਿਹਾ ਸੀ।