ਕਾਲਜ ਦਾ ਅਨੋਖਾ ਫਰਮਾਨ: ਵਿਦਿਆਰਥਣਾਂ ਨਹੀਂ ਪਾ ਸਕਦੀਆਂ ਜੀਨਜ਼, ਲੈਗਿੰਗ ਅਤੇ ਸ਼ਾਰਟ ਟਾਪਸ

10/22/2016 4:30:22 PM

ਨਵੀਂ ਦਿੱਲੀ— ਇਕ ਵਾਰ ਫਿਰ ਤੋਂ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨ ਦੀ ਪਹਿਲ ਕੀਤੀ ਗਈ ਹੈ। ਸਰਕਾਰ ਵੱਲੋਂ ਸੰਚਾਲਤ ਤ੍ਰਿਵੇਂਦਮ ਮੈਡੀਕਲ ਕਾਲਜ ਨੇ ਵਿਦਿਆਰਥੀਆਂ ਦੇ ਪਹਿਨਾਵੇ ਨੂੰ ਲੈ ਕੇ ਅਨੋਖਾ ਫਰਮਾਨ ਕੱਢਿਆ ਹੈ। ਇਸ ਫਰਮਾਨ ਅਨੁਸਾਰ ਕੋਈ ਵੀ ਵਿਦਿਆਰਥਣ ਕਾਲਜ ''ਚ ਜੀਨਜ਼, ਲੈਗਿੰਗ ਅਤੇ ਸ਼ਾਰਟ ਟਾਪ ਨਹੀਂ ਪਾ ਸਕਦੀ, ਨਾਲ ਹੀ ਜੇਕਰ ਕੋਈ ਵਿਦਿਆਰਥਣ ਮਰੀਜ਼ ਨੂੰ ਦੇਖ ਰਹੀ ਹੈ ਤਾਂ ਉਸ ਸਮੇਂ ਉਹ ਕਿਸੇ ਵੀ ਤਰ੍ਹਾਂ ਦੇ ਆਵਾਜ਼ ਵਾਲੇ ਗਹਿਣੇ ਵੀ ਨਹੀਂ ਪਾ ਸਕਦੀ ਹੈ। 
ਕਾਲਜ ਪ੍ਰਿੰਸੀਪਲ ਵੱਲੋਂ ਵੀਰਵਾਰ ਨੂੰ ਇਸ ਆਦੇਸ਼ ਦਾ ਸਰਕੁਲਰ ਜਾਰੀ ਕੀਤਾ ਗਿਆ ਹੈ। ਵਿਦਿਆਰਥਣਾਂ ਨੂੰ ਕਿਹਾ ਗਿਆ ਹੈ ਕਿ ਉਹ ਚੂੜੀਦਾਰ ਜਾਂ ਸਾੜੀ ਪਾ ਕੇ ਜਮਾਤ ''ਚ ਆਉਣ ਅਤੇ ਨਾਲ ਹੀ ਆਪਣੇ ਵਾਲਾਂ ਨੂੰ ਵੀ ਬੰਨ੍ਹ ਕੇ ਰੱਖਣ। ਕਾਲਜ ਦੇ ਵਿਦਿਆਰਥੀਆਂ ''ਤੇ ਵੀ ਟੀ-ਸ਼ਰਟਸ, ਹੋਰ ਕੈਜ਼ੁਅਲ ਅਤੇ ਚੱਪਲ ਪਾ ਕੇ ਜਮਾਤ ''ਚ ਆਉਣ ''ਤੇ ਵੀ ਰੋਕ ਲਾ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਸਾਫ ਅਤੇ ਚੱਜ ਦੇ ਕੱਪੜੇ ਪਾ ਕੇ ਜਮਾਤ ''ਚ ਆਉਣ।
ਉੱਥੇ ਹੀ ਕਾਲਜ ਦੇ ਕੁਝ ਵਿਦਿਆਰਥੀਆਂ ''ਚ ਇਸ ਫਰਮਾਨ ਨੂੰ ਲੈ ਕੇ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੂੰ ਅਜਿਹੇ ਕੱਪੜੇ ਪਾਉਣ ਲਈ ਮਜ਼ਬੂਰ ਨਹੀਂ ਕੀਤਾ ਦਾ ਸਕਦਾ, ਜੋ ਮਰੀਜ਼ਾਂ ਨੂੰ ਸੂਟ ਕਰਦੇ ਹੋਣ। ਜਦੋਂ ਕਾਲਜ ਪ੍ਰਬੰਧਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਡਰੈੱਸ ਕੋਡ ਦੀ ਪਾਲਣਾ ਕਰ ਰਹੇ ਹਨ ਅਤੇ ਉਨ੍ਹਾਂ ''ਚੋਂ ਕੋਈ ਵੀ ਸ਼ਿਕਾਇਤ ਨਹੀਂ ਕਰ ਰਿਹਾ। ਸਿਰਫ ਕੁਝ ਵਿਦਿਆਰਥੀ ਹੀ ਡਰੈੱਸ ਕੋਡ ਨੂੰ ਨਹੀਂ ਮੰਨ ਰਹੇ।

 

Disha

This news is News Editor Disha