ਟੀਚਰ ਨੇ ਪਹਿਲਾਂ ਸਟੂਡੈਂਟ ਪ੍ਰੇਮਿਕਾ ਦਾ ਕਤਲ, ਫਿਰ ਰੇਲ ਅੱਗੇ ਛਾਲ ਮਾਰ ਦਿੱਤੀ ਜਾਨ (ਤਸਵੀਰਾਂ)

04/29/2016 10:36:29 AM

ਹਿਸਾਰ (ਹਰਿਆਣਾ)— ਇੱਥੇ ਇਕ ਸਕੂਲ ਦੇ ਅਧਿਆਪਕ ਨੇ ਪਹਿਲਾਂ ਸਟੂਡੈਂਟ ਪ੍ਰੇਮਿਕਾ ਦਾ ਕਾਰ ''ਚ ਕਤਲ ਕੀਤਾ ਅਤੇ ਬਾਅਦ ''ਚ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਪ੍ਰੇਮੀ ਅਧਿਆਪਕ ਕਤਲ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਰੇਲਵੇ ਟਰੈਕ ਤੱਕ ਖਿੱਚ ਕੇ ਲਿਆਇਆ। ਘਟਨਾ ਆਦਮਪੁਰ ਅਤੇ ਜਾਖੋਦ ਖੇੜਾ ਪਿੰਡ ਦਰਮਿਆਨ ਵੀਰਵਾਰ ਦੀ ਸ਼ਾਮ ਨੂੰ ਵਾਪਰੀ। ਜਸਵਿੰਦਰ ਪਿੰਡ ਦੇ ਸਰਕਾਰੀ ਸਕੂਲ ''ਚ ਮਿਊਜ਼ਿਕ ਟੀਚਰ ਸੀ। ਇਸੇ ਸਕੂਲ ''ਚ ਸਟੂਡੈਂਟ ਮੁਕੇਸ਼ ਪੜ੍ਹਾਈ ਕਰਦੀ ਸੀ। ਦੋਹਾਂ ਦਰਮਿਆਨ ਕਾਫੀ ਦਿਨਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਪੁਲਸ ਨੇ ਮੌਕੇ ''ਤੇ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਇਹ ਸੁਸਾਈਡ ਨੋਟ ਜਸਵਿੰਦਰ ਨੇ ਲਿਖਿਆ ਹੈ। ਇਸ ''ਚ ਪੂਰੀ ਘਟਨਾ ਲਈ ਪ੍ਰੇਮਿਕਾ ਦੇ ਮੌਸੇਰੇ ਭਰਾ ਵਰਿੰਦਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਨੋਟ ''ਚ ਦੋਸ਼ ਲਾਇਆ ਹੈ ਕਿ ਵਰਿੰਦਰ ਨੂੰ ਉਨ੍ਹਾਂ ਦੇ ਪ੍ਰੇਮ ਪ੍ਰੰਸਗ ਦੀ ਜਾਣਕਾਰੀ ਸੀ। ਉਹ ਬਲੈਕਮੇਲ ਕਰ ਕੇ ਰੁਪਏ ਮੰਗਦਾ ਸੀ। ਇਸ ਤੋਂ ਇਲਾਵਾ ਲੜਕੀ ਨਾਲ ਛੇੜਛਾੜ ਵੀ ਕਰਦਾ ਸੀ। ਵਿਰੋਧ ਕਰਨ ''ਤੇ ਸਾਰਿਆਂ ਨੂੰ ਦੱਸਣ ਦੀ ਧਮਕੀ ਦਿੰਦਾ ਸੀ।
ਜਿਸ ਕਾਰ ''ਚ ਲੜਕੀ ਦਾ ਕਤਲ ਹੋਇਆ, ਉਸ ''ਚ ਕਾਫੀ ਖੂਨ ਪਿਆ ਸੀ। ਲੜਕੀ ਦੇ ਸਰੀਰ ''ਤੇ ਤੇਜ਼ਧਾਰ ਹਥਿਆਰ ਨਾਲ ਸੱਟ ਦੇ ਨਿਸ਼ਾਨ ਵੀ ਮਿਲੇ ਹਨ। ਘਟਨਾ ਤੋਂ ਬਾਅਦ ਮੌਕੇ ''ਤੇ ਪੁੱਜੀ ਜੀ.ਆਰ.ਪੀ. ਨੇ ਹਾਦਸੇ ਵਾਲੀ ਜਗ੍ਹਾ ਦੇ ਨੇੜੇ ਖੜ੍ਹੀ ਮਾਰੂਤੀ ਕਾਰ ਦੀ ਜਾਂਚ ਕੀਤੀ। ਕਾਰ ਦੀ ਸੀਟ ''ਤੇ ਇਕ ਸੈੱਲਫੋਨ ਅਤੇ 2 ਬੈਗ ਮਿਲੇ ਸਨ। ਇਨ੍ਹਾਂ ''ਚ ਕੱਪੜੇ ਰੱਖੇ ਹੋਏ ਸਨ। ਪੁਲਸ ਨੇ ਸੁਸਾਈਡ ਨੋਟ ਇਸੇ ਕਾਰ ਤੋਂ ਬਰਾਮਦ ਕੀਤਾ। ਲੜਕੀ ਦੇ ਕਤਲ ''ਚ ਇਸਤੇਮਾਲ ਕਾਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

Disha

This news is News Editor Disha