ਸ਼੍ਰੀਨਗਰ : ਵਿਦਿਆਰਥਣ ਸਬਰੀਨਾ ਦੀ ਕਿਤਾਬ ਫੀਅਰਲੈੱਸ ਫਲਾਵਰ ਹੋਈ ਰਿਲੀਜ਼

01/24/2022 11:15:07 AM

ਸ਼੍ਰੀਨਗਰ- ਨਾਤਿਪੋਰਾ ਦੀ ਵਿਦਿਆਰਥਣ ਸਬਰੀਨਾ ਯਾਸੀਨ ਦੀ ਕਿਤਾਬ ਫੀਅਰਲੈੱਸ ਫਲਾਵਰ  ਇੱਥੇ ਇਕ ਪ੍ਰੋਗਰਾਮ ਦੌਰਾਨ ਰਿਲੀਜ਼ ਕੀਤੀ ਗਈ। ਸਬੀਨਾ ਨੇ ਹਾਲ ਹੀ 'ਚ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਉਸ ਦੀ ਕਿਤਾਬ 'ਚ ਕਵਿਤਾ ਦਾ ਇਕ ਭਾਗ ਵਰਣਨਾਤਮਕ ਲੇਖਨ 'ਤੇ ਹੈ, ਜਿਸ 'ਚ ਉਸ ਨੇ ਜੀਵਨ ਦੇ ਉਤਾਰ-ਚੜ੍ਹਾਵ ਨਾਲ ਆਪਣੇ ਅਨੁਭਵ ਨੂੰ ਲਿਖਿਆ ਹੈ।

ਇਹ ਵੀ ਪੜ੍ਹੋ : ਗੱਲਬਾਤ ਅਸਫ਼ਲ ਹੋਣ ’ਤੇ ਰੱਖਿਆ ਮਾਹਰ ਬੋਲੇ- LAC ’ਤੇ ਸਥਿਤੀ ਨਾਜ਼ੁਕ, ਚੀਨ ਨੇ ਸਥਾਈ ਦੁਸ਼ਮਣੀ ਰੱਖੀ 

ਸਬਰੀਨਾ ਨੇ ਗ੍ਰੇਟਰ ਕਸ਼ਮੀਰ 'ਚ ਸਮਾਗਮ ਮੌਕੇ ਦੱਸਿਆ,''ਮੇਰੀ ਲਿਖਾਈ 'ਚ, ਮੈਂ ਨੌਜਵਾਨਾਂ, ਚੁਣੌਤੀਆਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦੀ ਹਾਂ ਅਤੇ ਨੌਜਵਾਨਾਂ ਨੂੰ ਪਰਿਵਾਰਾਂ ਨਾਲ ਆਪਣਾ ਸਮਾਂ ਬਿਤਾਉਣ ਅਤੇ ਸਿੱਖਿਆ ਕਰੀਅਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੰਦੀ ਹਾਂ।'' ਉਸ ਨੇ ਕਿਹਾ,''ਮੈਂ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਹੋਰ ਨੌਜਵਾਨਾਂ ਦੀਆਂ ਟਿੱਪਣੀਆਂ ਨੇ ਮੈਨੂੰ ਕਵਿਤਾਵਾਂ ਨੂੰ ਕਲਮਬੱਧ ਕਰਨ ਲਈ ਪ੍ਰੇਰਿਤ ਕੀਤਾ। ਕੋਈ ਵਿਅਕਤੀ ਹੋਵੇ ਜਾਂ ਕੋਈ ਵੀ ਸਥਿਤੀ, ਇਸ ਨੇ ਮੇਰੇ ਦਿਲ ਨੂੰ ਛੂਹ ਲਿਆ, ਮੇਰੇ ਅੰਦਰ ਵਿਚਾਰਾਂ ਨੂੰ ਉਕਸਾਇਆ। ਮੈਂ ਉਨ੍ਹਾਂ ਵਿਚਾਰਾਂ ਨੂੰ ਲਿਖਤੀ ਰੂਪ 'ਚ ਆਕਾਰ ਦੇਣ ਦੀ ਕੋਸ਼ਿਸ਼ ਕੀਤੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha