ਵਿਦਿਆਰਥੀ ਦਾ ਕਤਲ, ਸਕੂਲ ਦੇ ਵਿਹੜੇ ''ਚ ਹੀ ਮਿਲੀ ਲਾਸ਼ (ਤਸਵੀਰਾਂ)

01/17/2017 6:00:16 PM

ਕਰਨਾਲ— ਝੱਜਰ ਕਲੋਈ ਨਵੋਦਯ ਸਕੂਲ ''ਚ ਇਕ 11ਵੀਂ ਜਮਾਤ ਦੇ ਵਿਦਿਆਰਥੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਪ੍ਰਿਯਮ ਰੋਹਤਕ ਦੇ ਕਰੋਥਾ ਪਿੰਡ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੂੰ ਸੋਮਵਾਰ ਹੀ ਉਸ ਦੇ ਫੁੱਫੜ ਕ੍ਰਿਸ਼ਨ ਨਵੋਦਯ ਸਕੂਲ ''ਚ ਛੱਡ ਕੇ ਗਏ ਸਨ। ਜਿਸ ਦੀ ਮੰਗਲਵਾਰ ਦੀ ਸਵੇਰ ਸਕੂਲ ਦੇ ਵਿਹੜੇ ''ਚ ਲਾਸ਼ ਮਿਲੀ। ਮ੍ਰਿਤਕ ਪ੍ਰਿਯਮ ਦੇ ਸਿਰ ਅਤੇ ਸਰੀਰ ''ਤੇ ਸੱਟ ਦੇ ਨਿਸ਼ਾਨ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਮੌਕੇ ''ਤੇ ਪੁੱਜੀ ਅਤੇ ਸਬੂਤ ਜੁਟਾਏ। ਬਾਅਦ ''ਚ ਲਾਸ਼ ਨੂੰ ਪੋਸਟਮਾਰਟਮ ਲਈ ਝੱਜਰ ਦੇ ਇਕ ਹਸਪਤਾਲ ਭਿਜਵਾਇਆ ਗਿਆ।
ਮ੍ਰਿਤਕ ਪ੍ਰਿਯਮ ਦੀ ਭੂਆ ਸੁਸ਼ੀਲਾ ਦਾ ਕਹਿਣਾ ਹੈ ਕਿ ਪ੍ਰਿਯਮ ਬਹੁਤ ਹੁਸ਼ਿਆਰ ਲੜਕਾ ਸੀ ਅਤੇ ਉਹ ਪਿਛਲੇ ਇਕ ਸਾਲ ਤੋਂ ਹੀ ਕਲੋਈ ਨਵੋਦਯ ਸਕੂਲ ''ਚ ਪੜ੍ਹ ਰਿਹਾ ਸੀ। ਸੋਮਵਾਰ ਦੀ ਸ਼ਾਮ ਨੂੰ ਹੀ ਪ੍ਰਿਯਮ ਦੇ ਫੁੱਫੜ ਜੀ ਨਵੋਦਯ ਸਕੂਲ ''ਚ ਛੱਡ ਕੇ ਗਏ ਸਨ। ਜਿਸ ਦਾ ਰਾਤ ਨੂੰ ਕਤਲ ਕਰ ਦਿੱਤਾ ਗਿਆ। ਸੁਸ਼ੀਲ ਦਾ ਕਹਿਣਾ ਹੈ ਕਿ ਪ੍ਰਿਯਮ ਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਲੋਕਰ ਦਾ ਸਾਮਾਨ ਵੀ ਗਾਇਬ ਹੈ। ਸੁਸ਼ੀਲ ਨੇ ਸਕੂਲ ਪ੍ਰਸ਼ਾਸਨ ''ਤੇ ਪਰਿਵਾਰ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਸੁਸ਼ੀਲ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਬੇਟਾ ਬੀਮਾਰ ਹੋ ਗਿਆ ਹੈ, ਜਦੋਂ ਉਹ ਉੱਥੇ ਪੁੱਜੇ ਤਾਂ ਉਹ ਮ੍ਰਿਤ ਹਾਲਤ ''ਚ ਸੀ ਅਤੇ ਉਸ ਦੇ ਸਰੀਰ ''ਤੇ ਸੱਟ ਦੇ ਨਿਸ਼ਾਨ ਸਨ। ਪਰਿਵਾਰ ਵਾਲਿਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ''ਚ ਡੀ.ਐੱਸ.ਪੀ. ਰਾਜੀਵ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ ''ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਝੱਜਰ ਦੇ ਹਸਪਤਾਲ ਭਿਜਵਾਇਆ। ਡੀ.ਐੱਸ.ਪੀ. ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਗ੍ਰਿਫਤਾਰ ਹੋਣਗੇ।

Disha

This news is News Editor Disha