ਮੰਦਭਾਗੀ ਖ਼ਬਰ, ਅਮਰੀਕਾ 'ਚ ਫਿਊਲ ਸਟੇਸ਼ਨ 'ਤੇ ਹੋਈ ਗੋਲੀਬਾਰੀ, 24 ਸਾਲਾ ਭਾਰਤੀ ਗੱਭਰੂ ਦੀ ਮੌਤ

04/21/2023 11:33:24 AM

ਅਮਰਾਵਤੀ/ਓਹੀਓ (ਭਾਸ਼ਾ)- ਅਮਰੀਕਾ ਵਿੱਚ ਇੱਕ ਫਿਊਲ ਸਟੇਸ਼ਨ ਉੱਤੇ ਹੋਈ ਗੋਲੀਬਾਰੀ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਉੱਥੇ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਅਤੇ ਇੱਕ ਫਿਊਲ ਸਟੇਸ਼ਨ ਪਾਰਟ-ਟਾਈਮ ਨੌਕਰੀ ਵੀ ਕਰਦਾ ਸੀ। ਅਮਰੀਕਾ ਦੇ ਓਹੀਓ ਸੂਬੇ ਦੀ ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਯੇਸ਼ ਵੀਰਾ ਵਜੋਂ ਹੋਈ ਹੈ ਅਤੇ ਇਹ ਘਟਨਾ ਵੀਰਵਾਰ ਨੂੰ ਸੂਬੇ ਦੇ ਕੋਲੰਬਸ ਸਰਕਲ 'ਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਵੀਰਾ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)

ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, “20 ਅਪ੍ਰੈਲ, 2023 ਨੂੰ ਸਵੇਰੇ 12:50 ਵਜੇ, ਕੋਲੰਬਸ ਪੁਲਸ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਡਬਲਯੂ. ਬਰਾਡ ਸਟੇਸ਼ਨ ਨੂੰ ਭੇਜਿਆ ਗਿਆ। ਉਥੇ ਪਹੁੰਚ ਕੇ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿਚ ਪਾਇਆ, ਜਿਸ ਦੀ ਪਛਾਣ ਸਯੇਸ਼ ਵੀਰਾ (24) ਵਜੋਂ ਹੋਈ। ਉਸ ਨੂੰ ਗੋਲੀ ਲੱਗੀ ਹੋਈ ਸੀ।” ਉਨ੍ਹਾਂ ਦੱਸਿਆ ਕਿ ਵੀਰਾ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : KL ਰਾਹੁਲ ਨੇ IPL ਦੇ ਇਸ ਨਿਯਮ ਦੀ ਕੀਤੀ ਉਲੰਘਣਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਰੋਹਿਤ ਯਲਾਮਾਨਚਿਲੀ ਵੀਰਾ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾ ਰਿਹਾ ਹੈ। ਉਸਨੇ ਦੱਸਿਆ ਕਿ ਵੀਰਾ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਅਤੇ ਉਸ ਨੂੰ H1B ਵੀਜ਼ਾ ਮਿਲ ਗਿਆ ਸੀ। ਉਹ ਕੁਝ ਹੀ ਹਫ਼ਤਿਆਂ ਵਿੱਚ ਫਿਊਲ ਸਟੇਸ਼ਨ 'ਤੇ ਆਪਣੀ ਨੌਕਰੀ ਛੱਡਣ ਵਾਲਾ ਸੀ।

ਇਹ ਵੀ ਪੜ੍ਹੋ : ਟਵਿਟਰ ਨੇ ਕੋਹਲੀ, ਰੋਹਿਤ ਤੇ ਯੁਵਰਾਜ ਸਣੇ ਕਈ ਕ੍ਰਿਕਟ ਖਿਡਾਰੀਆਂ ਦੇ ਖਾਤਿਆਂ ਤੋਂ ਹਟਾਇਆ 'ਬਲੂ ਟਿੱਕ'

 

cherry

This news is Content Editor cherry