ਨੋਇਡਾ: 16 ਸਾਲਾ ਵਿਦਿਆਰਥੀ ਨੇ ਚੁੱਕਿਆ ਖ਼ੌਫਨਾਕ ਕਦਮ, ਮੈਟਰੋ ਸਟੇਸ਼ਨ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

01/18/2023 1:46:31 AM

ਨੋਇਡਾ (ਨਵੋਦਿਆ ਟਾਈਮਜ਼) : ਥਾਣਾ ਸੈਕਟਰ-39 ਖੇਤਰ ਦੇ ਗੋਲਫ ਕੋਰਸ ਮੈਟਰੋ ਸਟੇਸ਼ਨ ’ਤੇ ਮੰਗਲਵਾਰ ਸ਼ਾਮ 10ਵੀਂ ਜਮਾਤ ਦੇ ਇਕ ਵਿਦਿਆਰਥੀ ਲਕਸ਼ੈ (16) ਪੁੱਤਰ ਸ਼ੰਭੂ ਸ਼੍ਰੀਵਾਸਤਵ ਨੇ ਮੈਟਰੋ ਸਟੇਸ਼ਨ ਤੋਂ ਹੇਠਾਂ ਛਾਲ ਮਾਰ ਦਿੱਤੀ। ਘਟਨਾ ’ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਦਿਆਰਥੀ ਨੂੰ ਦਿੱਲੀ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਮੂਲ ਰੂਪ ਤੋਂ ਇਟਾਵਾ ਦਾ ਰਹਿਣ ਵਾਲਾ ਸੀ ਅਤੇ ਫਿਲਹਾਲ ਸੈਕਟਰ-36 'ਚ ਰਹਿ ਰਿਹਾ ਸੀ। ਨੋਇਡਾ ਜ਼ੋਨ ਏ. ਡੀ. ਸੀ. ਪੀ. ਆਸ਼ੂਤੋਸ਼ ਦਿਵੇਦੀ ਨੇ ਦੱਸਿਆ ਕਿ ਖੁਦਕੁਸ਼ੀ ਦਾ ਕਾਰਨ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਟੈਕਸ ਚੋਰੀ ਵਿਰੁੱਧ ਮੋਬਾਈਲ ਵਿੰਗ ਦੀ ਵੱਡੀ ਕਾਰਵਾਈ, 4 ਟਰੱਕ ਜ਼ਬਤ ਕਰਦਿਆਂ ਵਸੂਲਿਆ 6.50 ਲੱਖ ਜੁਰਮਾਨਾ

ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਲਕਸ਼ੈ ਨੇ ਉਸ ਨੂੰ ਫੋਨ ਕੀਤਾ ਸੀ, ਜਦੋਂ ਦੋਸਤ ਮੌਕੇ 'ਤੇ ਪਹੁੰਚਿਆ ਤਾਂ ਉਹ ਗੰਭੀਰ ਰੂਪ 'ਚ ਜ਼ਖਮੀ ਹਾਲਤ 'ਚ ਪਿਆ ਸੀ। ਵਧੀਕ ਡੀਸੀਪੀ ਆਸ਼ੂਤੋਸ਼ ਦਿਵੇਦੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- MSP ਗਾਰੰਟੀ ਕਾਨੂੰਨ ਬਣਾਉਣ ਲਈ ਦੇਸ਼ ’ਚ ਮੁੜ ਹੋਵੇਗਾ ਕਿਸਾਨ ਅੰਦੋਲਨ

ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਕਰੀਬ 20 ਤੋਂ 30 ਮਿੰਟ ਤੱਕ ਮੈਟਰੋ ਸੇਵਾ ਠੱਪ ਰਹੀ। ਲਾਸ਼ ਨੂੰ ਹਟਾਉਣ ਅਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਮੈਟਰੋ ਚਲਾਈ ਗਈ।

ਇਹ ਵੀ ਪੜ੍ਹੋ : ਛੇੜਖਾਨੀ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖ਼ੌਫਨਾਕ ਕਦਮ, ਗਲ਼ ਲਾਈ ਮੌਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh