ਵਿਦਿਆਰਥੀ ਦੀ ਸਕੂਲ ਦੀ ਇਮਾਰਤ ਤੋਂ ਡਿੱਗ ਕੇ ਮੌਤ, ਪਰਿਵਾਰ ਨੇ ਅਧਿਆਪਕਾਂ ''ਤੇ ਲਾਏ ਗੰਭੀਰ ਦੋਸ਼

09/05/2023 6:25:08 PM

ਕੋਲਕਾਤਾ (ਵਾਰਤਾ)- ਕੋਲਕਾਤਾ ਦੇ ਸਿਟੀ ਹਾਈ ਸਕੂਲ 'ਚ 10ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਸਕੂਲ ਦੀ ਇਮਾਰਤ ਦੀ 5ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਹਾਨਗਰ ਦੇ ਜਾਦਵਪੁਰ ਯੂਨੀਵਰਸਿਟੀ 'ਚ ਗਰੈਜੂਏਟ ਪਹਿਲੇ ਸਾਲ ਦੇ ਇਕ 18 ਸਾਲਾ ਵਿਦਿਆਰਥੀ ਦੀ ਇਸੇ ਤਰ੍ਹਾਂ ਮੌਤ ਹੋ ਗਈ ਸੀ ਅਤੇ 25 ਦਿਨ ਬਾਅਦ ਸੋਮਵਾਰ ਨੂੰ ਇਸੇ ਤਰ੍ਹਾਂ ਦੀ ਘਟਨਾ ਵਾਪਰੀ। ਪੁਲਸ ਨੇ ਸਕੂਲ ਕੰਪਲੈਕਸ ਨੂੰ ਘੇਰ ਲਿਆ ਅਤੇ ਫੋਰੈਂਸਿਕ ਮਾਹਿਰਾਂ ਨੇ ਉਸ ਜਗ੍ਹਾ ਤੋਂ ਜਾਂਚ ਲਈ ਨਮੂਨੇ ਲਏ, ਜਿੱਥੇ ਮੁੰਡੇ ਦੀ ਮੌਤ ਹੋ ਗਈ ਸੀ। ਸੋਗ ਪੀੜਤ ਵਿਦਿਆਰਥੀ ਦੇ ਪਿਤਾ ਨੇ ਜਮਾਤ ਵਿਦਿਆਰਥੀਆਂ 'ਤੇ ਉਨ੍ਹਾਂ ਦੇ ਪੁੱਤ ਨੂੰ ਤੰਗ ਕਰਨ ਦਾ ਦੋਸ਼ ਲਗਾਇਆ, ਜਿਨ੍ਹਾਂ ਨੇ ਉਸ ਨੂੰ ਇਕ ਪ੍ਰਾਜੈਕਟ ਪੂਰਾ ਕਰਨ ਲਈ ਦਿੱਤਾ ਸੀ। ਉਨ੍ਹਾਂ ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਮੁੰਡੇ ਨੂੰ ਅਧਿਆਪਕਾਂ ਵਲੋਂ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਸੀ, ਕਿਉਂਕਿ ਉਸ ਨੇ ਮਹਾਮਾਰੀ ਦੌਰਾਨ ਫੀਸ ਘੱਟ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਦੀ ਅਗਵਾਈ ਕੀਤੀ ਸੀ। 

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਦੋਂ ਤੋਂ ਸਕੂਲ ਅਧਿਕਾਰੀ ਉਨ੍ਹਾਂ ਦੇ ਮਾਸੂਮ ਪੁੱਤ ਨੂੰ ਮਾਨਸਿਕ ਰੂਪ ਨਾਲ ਤੰਗ ਕਰ ਰਹੇ ਹਨ। ਉਨ੍ਹਾਂ ਕਿਹਾ,''ਮੇਰੇ ਪੁੱਤ ਅਤੇ ਉਸ ਦੇ ਇਕ ਸਹਿਪਾਠੀ ਨੂੰ ਉਨ੍ਹਾਂ ਦੇ ਅਧਿਆਪਕ ਸਕੂਲ ਦੀ ਇਮਾਰਤ ਦੀ 5ਵੀਂ ਮੰਜ਼ਿਲ 'ਤੇ ਲੈ ਗਏ। ਸਹਿਪਾਠੀ ਥੋੜ੍ਹੀ ਦੇਰ ਬਾਅਦ ਪਰਤ ਆਇਆ ਪਰ ਮੇਰਾ ਪੁੱਤ ਨਹੀਂ ਆਇਆ। ਉੱਚਾਈ ਤੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਪਰ ਉਸ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਦਿੱਸਿਆ, ਕਿਉਂਕਿ ਉਸ ਨੂੰ ਪਹਿਲੇ ਮਾਰਿਆ ਗਿਆ ਅਤੇ ਫਿਰ ਚੌਥੀ ਮੰਜ਼ਿਲ ਤੋਂ ਸੁੱਟ ਦਿੱਤਾ ਗਿਆ।'' ਮ੍ਰਿਤਕ ਵਿਦਿਆਰਥੀ ਦੇ ਪਿਤਾ ਨੇ ਕਿਹਾ,''ਮੇਰੇ ਪੁੱਤ ਨੂੰ ਇਕ ਪ੍ਰਾਜੈਕਟ ਜਮ੍ਹਾ ਕਰਨਾ ਸੀ ਪਰ ਉਹ ਅਜਿਹਾ ਕਰਨ 'ਚ ਅਸਫ਼ਲ ਰਿਹਾ। ਉਸ ਦੇ ਅਧਿਆਪਕਾਂ ਨੇ ਇਸ ਗੱਲ 'ਤੇ ਉਸ ਨੂੰ ਝਿੜਕਿਆ ਅਤੇ ਕੁੱਟਿਆ, ਜਿਸ ਨਾਲ ਉਹ ਅਪਮਾਨਤ ਮਹਿਸੂਸ ਕਰ ਰਿਹਾ ਸੀ।'' ਸੂਤਰਾਂ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਜਿੱਥੇ ਲਾਸ਼ ਪ੍ਰੀਖਣ ਦੌਰਾਨ ਜਾਂਚ ਲਈ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ, ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ ਜਾਂ ਬਾਲਕਨੀ ਤੋਂ ਡਿੱਗ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha