BJP ਸੰਸਦ ਮੈਂਬਰ ਦੀ ਕਾਰ ਨੇ ਦਰੜਿਆ 9 ਸਾਲਾ ਮਾਸੂਮ, ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ ’ਚ ਪਸਰਿਆ ਮਾਤਮ

11/28/2022 10:07:07 AM

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਭਾਜਪਾ ਸੰਸਦ ਮੈਂਬਰ ਦੀ ਕਾਰ ਨਾਲ ਕੁਚਲ ਕੇ ਇਕ ਬੱਚੇ ਦੀ ਮੌਤ ਹੋ ਗਈ। ਬਸਤੀ ਜ਼ਿਲ੍ਹੇ ਦੇ ਹਰਦੀਆ ਪੈਟਰੋਲ ਪੰਪ ਨੇੜੇ ਭਾਜਪਾ ਸੰਸਦ ਮੈਂਬਰ ਹਰੀਸ਼ ਦ੍ਰਿਵੇਦੀ ਦੀ SUV ਕੁਚਲ ਕੇ ਦੂਜੀ ਜਮਾਤ ਦੇ ਵਿਦਿਆਰਥੀ 9 ਸਾਲਾ ਅਭਿਸ਼ੇਕ ਰਾਜਭਰ ਦੀ ਮੌਤ ਹੋ ਗਈ।  ਘਟਨਾ ਦੀ ਸੀ. ਸੀ. ਟੀ. ਵੀ. ਵਾਇਰਲ ਹੋਣ ਮਗਰੋਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਹਰਦੀਆ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਅਭਿਸ਼ੇਕ ਨੂੰ ਜ਼ਖਮੀ ਹਾਲਤ ’ਚ ਲਖਨਊ ਦੇ ਕੇ. ਜੀ. ਐੱਮ. ਯੂ. ਟਰਾਮਾ ਸੈਂਟਰ ਰੈਫਰ ਕੀਤਾ ਗਿਆ ਸੀ ਪਰ ਰਾਜਧਾਨੀ ਲਿਜਾਉਂਦੇ ਸਮੇਂ ਰਾਹ ’ਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-  ਇਕੱਠਿਆਂ ਕਿਹਾ ਦੁਨੀਆ ਨੂੰ ਅਲਵਿਦਾ, ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤਿਆਗੇ ਪ੍ਰਾਣ

ਓਧਰ ਪੀੜਤ ਦੇ ਪਿਤਾ ਸ਼ਤਰੂਘਨ ਰਾਜਭਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਬਰਾਮਦ ਹੋਏ ਸੀ. ਸੀ. ਟੀ. ਵੀ ਫੁਟੇਜ ’ਚ ਸੰਸਦ ਮੈਂਬਰ ਅਤੇ ਉਸ ਦੀ ਗੱਡੀ ਸਪੱਸ਼ਟ ਤੌਰ 'ਤੇ ਦਿਖਾਈ ਦੇਣ ਦੇ ਬਾਵਜੂਦ ਪੁਲਸ ਵੱਲੋਂ ਅਜੇ ਤੱਕ ਭਾਜਪਾ ਸੰਸਦ ਮੈਂਬਰ ਜਾਂ ਡਰਾਈਵਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹ ਮੇਰਾ ਇਕਲੌਤਾ ਪੁੱਤਰ ਸੀ ਅਤੇ ਸਾਨੂੰ ਉਸ ਤੋਂ ਬਹੁਤ ਉਮੀਦਾਂ ਸਨ। ਉਨ੍ਹਾਂ ਦਾ ਪੁੱਤਰ ਪੈਦਲ ਸਕੂਲ ਜਾਂਦਾ ਸੀ। ਸ਼ਨੀਵਾਰ ਨੂੰ ਕਰੀਬ 3 ਵਜੇ ਅਭਿਸ਼ੇਕ ਸਕੂਲ ਤੋਂ ਘਰ ਪਰਤ ਰਿਹਾ ਸੀ ਤਾਂ ਮੁੱਖ ਹਰਦੀਆ ਰੋਡ ਪਾਰ ਕਰਦੇ ਸਮੇਂ ਭਾਜਪਾ ਸੰਸਦ ਮੈਂਬਰ ਦੀ ਤੇਜ਼ ਰਫ਼ਤਾਰ SUV ਨੇ ਉਸ ਨੂੰ ਕੁਚਲ ਦਿੱਤਾ।

ਇਹ ਵੀ ਪੜ੍ਹੋ- ਮਿਸਰ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ PM ਮੋਦੀ ਦਾ ਸੱਦਾ, ਗਣਤੰਤਰ ਦਿਵਸ ਸਮਾਰੋਹ ’ਚ ਹੋਣਗੇ ਮੁੱਖ ਮਹਿਮਾਨ

ਸਥਾਨਕ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਸਦ ਮੈਂਬਰ ਪਰਿਵਾਰ ਨਾਲ ਹਮਦਰਦੀ ਕਰਨ ਲਈ ਵੀ ਨਹੀਂ ਆਏ। ਬਸਤੀ ਦੇ ਐਸਪੀ ਆਸ਼ੀਸ਼ ਸ੍ਰੀਵਾਸਤਵ ਨੇ ਦੱਸਿਆ ਕਿ ਭਾਜਪਾ ਸੰਸਦ ਮੈਂਬਰ ਹਰੀਸ਼ ਦ੍ਰਿਵੇਦੀ ਨਾਲ ਸਬੰਧਤ SUV ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਜਾਂ ਸਵਾਰੀ ਕਰਕੇ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਅਸੀਂ SUV ਦੇ ਡਰਾਈਵਰ ਨੂੰ ਨਹੀਂ ਬਖਸ਼ਾਂਗੇ, ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਕਿਹਾ ਕਿ ਮੌਕੇ ਤੋਂ ਬਰਾਮਦ ਹੋਈ ਇਕ 87 ਸੈਕਿੰਡ ਦੀ ਸੀ. ਸੀ. ਟੀ. ਵੀ ਫੁਟੇਜ ਵਿਚ ਘਟਨਾ ਤੋਂ ਬਾਅਦ ਦੋ SUV ਦਿਖਾਈ ਦਿੰਦੀਆਂ ਹਨ, ਜਿਸ ਵਿਚ ਇਕ SUV ਵੀ ਨੁਕਸਾਨੀ ਗਈ ਹੈ।

ਇਹ ਵੀ ਪੜ੍ਹੋ- ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼

Tanu

This news is Content Editor Tanu