ਨੀਟ ਪ੍ਰੀਖਿਆ ਪਾਸ ਨਾ ਕਰ ਪਾਉਣ ਦੇ ਡਰ ਕਾਰਨ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

09/12/2021 2:53:36 PM

ਸਲੇਮ- ਤਾਮਿਲਨਾਡੂ ਦੇ ਸੇਲਮ ਤੋਂ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ, ਜਿਸ ’ਚ ਮੈਡੀਕਲ ਪ੍ਰਵੇਸ਼ ਲਈ ਰਾਸ਼ਟਰੀ ਪਾਤਰਤਾ ਅਤੇ ਪ੍ਰਵੇਸ਼ ਪ੍ਰੀਖਿਆ (ਨੀਟ) ਪ੍ਰੀਖਿਆ ਪਾਸ ਨਹੀਂ ਕਰ ਪਾਉਣ ਦੇ ਡਰ ਨਾਲ ਇਕ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪੀੜਤ ਮੁੰਡੇ ਦੀ ਪਛਾਣ ਧਨੁਸ਼ ਦੇ ਰੂਪ ’ਚ ਹੋਈ ਹੈ। ਉਹ ਰਾਜ ਦੇ ਮੇਟੂਰ ਜ਼ਿਲ੍ਹੇ ਦੇ ਕੂਲਾਈਪੁਰ ’ਚ ਐਤਵਾਰ ਸਵੇਰੇ ਨੀਟ ਪ੍ਰੀਖਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਘਰ ’ਚ ਮ੍ਰਿਤ ਪਾਇਆ ਗਿਆ। ਧਨੁਸ਼ ਨੇ ਸਾਲ 2019 ’ਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਉਹ ਪਿਛਲੇ 2 ਸਾਲਾਂ ਤੋਂ ਨੀਟ ਪ੍ਰੀਖਿਆ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਧਨੁਸ਼ ਸ਼ਨੀਵਾਰ ਦੇਰ ਰਾਤ ਤੱਕ ਆਪਣੀ ਤੀਜੀ ਕੋਸ਼ਿਸ਼ ਲਈ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਅੱਜ ਯਾਨੀ ਐਤਵਾਰ ਸਵੇਰੇ ਜਦੋਂ ਉਸ ਦੇ ਮਾਤਾ-ਪਿਤਾ ਉਸ ਨੂੰ ਜਗਾਉਣ ਲਈ ਕਮਰੇ ’ਚ ਆਏ ਤਾਂ ਉਸ ਨੂੰ ਮ੍ਰਿਤ ਵੇਖਿਆ। 

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੇਟੂਰ ਸਰਕਾਰੀ ਹਸਪਤਾਲ ਭੇਜੀ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਧਨੁਸ਼ ਦੀ ਖ਼ੁਦਕੁਸ਼ੀ ’ਤੇ ਦੁਖ ਜ਼ਾਹਰ ਕੀਤਾ ਅਤੇ ਕਿਹਾ ਕਿ ਤਾਮਿਲਨਾਡੂ ਨੂੰ ਨੀਟ ਦੇ ਦਾਇਰੇ ’ਚ ਸਥਾਈ ਰੂਪ ਨਾਲ ਮੁਕਤ ਕਰਨ ਦੀ ਮੰਗ ਵਾਲਾ ਇਕ ਪ੍ਰਸਤਾਵ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੇ ਅੰਤਿਮ ਦਿਨ ਪੇਸ਼ ਕੀਤਾ ਜਾਵੇਗਾ ਅਤੇ ਪਾਸ ਕੀਤਾ ਜਾਵੇਗਾ, ਇਸ ਲਈ ਰਾਸ਼ਟਰਪਤੀ ਦੀ ਸਹਿਮਤੀ ਲੈਣੀ ਹੋਵੇਗੀ। ਤਾਮਿਲਨਾਡੂ ਦੀ ਨੀਟ ਪ੍ਰੀਖਿਆ ਤੋਂ ਛੋਟ ਨਹੀਂ ਦੇਣ ਲਈ ਕੇਂਦਰ ਸਰਕਾਰ ’ਤੇ ਅੜੀਅਲ ਰਵੱਈਏ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਸਟਾਲਿਨ ਨੇ ਕਿਹਾ ਕਿ ਇਸ ਸੰਬੰਧ ’ਚ ਕਾਨੂੰਨੀ ਸੰਘਰਸ਼ ਸ਼ੁਰੂ ਹੋ ਗਿਆ ਹੈ ਅਤੇ ਉਮੀਦ ਜਤਾਈ ਕਿ ਇਸ ’ਚ ਉਨ੍ਹਾਂ ਦੀ ਜਿੱਤ ਹੋਵੇਗੀ। ਦਰਮੁਕ ਨੇ ਆਪਣੇ ਚੋਣ ਐਲਾਨ ਪੱਤਰ ’ਚ ਨੀਟ ਪ੍ਰੀਖਿਆ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। 

DIsha

This news is Content Editor DIsha