ਕਵਾਡ ਨਾਲ ਮਜ਼ਬੂਤ ਸਬੰਧਾਂ ਰਾਹੀਂ ਭਾਰਤ ਦੇ ਸਿਧਾਤਾਂ ਨੂੰ ਮਿਲੇਗਾ ਹੁੰਗਾਰਾ

03/15/2021 6:00:40 PM

ਨੈਸ਼ਨਲ ਡੈਸਕ- ਕਵਾਡ ਗਰੁੱਪ ਦੇ ਪਹਿਲੇ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਸ਼ਾਮਲ ਹੋਏ। ਕਵਾਡ ਦੇ ਨਾਲ ਸਾਂਝੇਦਾਰੀ ਨਾਲ ਭਾਰਤ ਨਾਲ ਰਣਨੀਤਕ ਖੁਦਮੁਖਤਿਆਰੀ ਸਿਧਾਂਤ ਨੂੰ ਉਤਸ਼ਾਹਤ ਕਰੇਗੀ। ਚਾਰ ਦੇਸ਼ਾਂ ਦੇ ਇਕਜੁਟ ਨਾਲ ਕਈ ਨਵੀਂ ਦਿੱਲੀ ਦੀ ਰਣਨੀਤਕ ਖੁਦਮੁਖਤਿਆਰੀ ਸਿਧਾਂਤ ਦੀ ਪਾਲਿਸੀ ਨੂੰ ਵੀ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਵਾਡ ’ਚ ਸੰਬੋਧਨ ਦੇ ਦੌਰਾਨ ਕਿਹਾ ਵੀ ਸੀ ਕਿ ਕਵਾਡ ਦੇ ਮੈਂਬਰ ਚਾਰ ਦੇਸ਼ ਆਪਣੇ ਲੋਕਤੰਤਰਿਕ ਮੁੱਲਾਂ, ਮੁਕਤ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੇ ਲਈ ਇਕਜੁਟ ਹੈ।

ਇਹ ਖ਼ਬਰ ਪੜ੍ਹੋ- ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ


ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਅੱਜ ਦਾ ਸਾਡਾ ਏਜੰਡਾ- ਟੀਕਾ, ਜਲਵਾਯੂ ਤਬਦੀਲੀ, ਉਭਰ ਰਹੀ ਤਕਨਾਲੋਜੀ ਵਰਗੇ ਖੇਤਰ ਹਨ, ਜੋ ‘ਕਵਾਡ’ ਨੂੰ ਗਲੋਬਲ ਭਲਾਈ ਦੀ ਤਾਕਤ ਦਿੰਦਾ ਹੈ। ਦਰਅਸਲ ਭਾਰਤ ਤੋਂ ਇਲਾਵਾ ਅਮਰੀਕਾ ਤੇ ਆਸਟਰੇਲੀਆ ਵੀ ਚੀਨ ਦੀ ਨੀਤੀਆਂ ਵਿਰੁੱਧ ਇੰਨ੍ਹੀਂ ਦਿਨੀਂ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ। ਅਜਿਹੇ ’ਚ ਚਾਰਾਂ ਦੇਸ਼ਾਂ ਦੀ ਇਕਜੁਟਤਾ ਤੇ ਸਾਂਝੇਦਾਰੀ ਨਾਲ ਭਾਰਤ ਨੂੰ ਬਹੁਤ ਲਾਭ ਹੋਵੇਗਾ। ਬਾਈਡੇਨ ਨੇ ਬੈਠਕ ’ਚ ਅਸਿੱਧੇ ਤੌਰ ’ਤੇ ਚੀਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਵਚਨਬੱਧਤਾਵਾਂ ਨੂੰ ਜਾਣਦੇ ਹਾਂ। ਸਾਡਾ ਖੇਤਰ ਅੰਤਰਰਾਸ਼ਟਰੀ ਕਾਨੂੰਨ ਵਲੋਂ ਸੰਚਾਲਿਤ ਹੈ, ਸਾਡੇ ਸਾਰੇ ਵਿਸ਼ਵਵਿਆਪੀ ਮੁੱਲਾਂ ਦੇ ਲਈ ਵਚਨਬੱਧ ਹੈ ਤੇ ਕਿਸੇ ਦਬਾਅ ਤੋਂ ਮੁਕਤ ਹੈ ਪਰ ਮੈਂ ਇਸ ਸੰਭਾਵਨਾ ਦੇ ਬਾਰੇ ’ਚ ਆਸ਼ਾਵਾਦੀ ਹਾਂ।

ਇਹ ਖ਼ਬਰ ਪੜ੍ਹੋ -IND vs ENG : ਇੰਗਲੈਂਡ ਨੇ ਭਾਰਤ ਨੂੰ ਦਿੱਤਾ 165 ਦੌੜਾਂ ਦਾ ਟੀਚਾ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh