ਨਾਸਾ ਦੀ ਹੈਰਾਨੀਜਨਕ ਰਿਪੋਰਟ, ਪੰਜਾਬ-ਹਰਿਆਣਾ ''ਚ 2900 ਥਾਵਾਂ ''ਤੇ ਸੜ੍ਹ ਰਹੀ ਪਰਾਲੀ

11/04/2019 1:00:41 AM

ਨਵੀਂ ਦਿੱਲੀ — ਦਿੱਲੀ-ਐੱਨ.ਸੀ.ਆਰ. 'ਚ ਵਧਦੇ ਪ੍ਰਦੂਸ਼ਣ ਕਾਰਨ ਪਬਲਿਕ ਹੈਲਥ ਐਮਰਜੰਸੀ ਦੀ ਸਥਿਤੀ ਬਣੀ ਹੋਈ ਹੈ। ਸਾਫ ਹਵਾ 'ਚ ਸਾਹ ਲੈਣ ਲਈ ਲੋਕ ਤਰਸ ਗਏ ਹਨ। ਇਥੇ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਗੁਆਂਢੀ ਸੂਬੇ 'ਚ ਸਾੜੀ ਜਾ ਰਹੀ ਪਰਾਲੀ ਨੂੰ ਦੱਸਿਆ ਜਾਂਦਾ ਹੈ। ਇਸੇ ਦੌਰਾਨ ਨਾਸਾ ਨੇ ਅੱਜ ਇਕ ਸੈਟੇਲਾਈਟ ਤਸਵੀਰ ਜਾਰੀ ਕੀਤੀ ਹੈ, ਜੋ ਕਾਫੀ ਹੈਰਾਨ ਕਰਨ ਵਾਲਾ ਹੈ।
ਸੈਟੇਲਾਈਟ ਤਸਵੀਰ 'ਚ ਦਿੱਲੀ ਦੀ ਹਾਲਤ ਦਾ ਸੱਚ ਸਾਹਮਣੇ ਆਇਆ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਪਰਾਲੀ ਸੜ੍ਹ ਰਹੀ ਹੈ। ਹਰਿਆਣਾ ਦੇ ਵੀ ਕੁਝ ਹਿੱਸਿਆਂ 'ਚ ਪਰਾਲੀ ਸਾੜੀ ਜਾ ਰਹੀ ਹੈ। ਕੁਲ 2900 ਥਾਵਾਂ 'ਤੇ ਪਰਾਲੀ ਸਾੜੇ ਜਾਣ ਦੀ ਇਹ ਤਸਵੀਰ ਦੱਸ ਰਹੀ ਹੈ ਕਿ ਕਿਉਂ ਦਿੱਲੀ ਅਤੇ ਉਸ ਦੇ ਨੇੜੇ ਦੀ ਹਵਾ ਇੰਨੀ ਜ਼ਹਿਰੀਲੀ ਹੋ ਗਈ ਹੈ।
ਰਿਪੋਰਟ ਮੁਤਾਬਕ ਹਰਿਆਣਾ 'ਚ ਪਰਾਲੀ ਨੂੰ ਲੈ ਕੇ ਕਾਫੀ ਕੰਮ ਕੀਤਾ ਗਿਆ ਹੈ, ਪਰ ਪੰਜਾਬ 'ਚ ਹਾਲੇ ਵੀ ਇਸ 'ਚ ਪਿੱਛੇ ਹੈ। ਪੰਜਾਹ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਕਰੀਬ 25 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਇਸ ਦੇ ਗੁਆਂਢੀ ਸੂਬੇ ਹਰਿਆਣਾ 'ਚ ਗਿਰਾਵਟ ਦੇਖੀ ਗਈ ਹੈ। ਸੂਬੇ 'ਚ ਪਰਾਲੀ ਸਾੜਨਾ ਜਾਰੀ ਹੈ ਜਦਕਿ ਇਸ 'ਤੇ ਰੋਕ ਲੱਗੀ ਹੋਈ ਹੈ। ਪਰਾਲੀ ਸਾੜਨ ਵਾਲੇ ਅਜਿਹੇ ਲੋਕਾਂ 'ਚੋਂ ਕਈਆਂ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ, ਜਦਕਿ ਹੋਰਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ।

Inder Prajapati

This news is Content Editor Inder Prajapati