ਅਜੀਬ ਬੀਮਾਰੀ! ਫੇਫੜੇ ਦੇ ਅੰਦਰ ਫੇਫੜਾ

02/20/2020 12:49:47 AM

ਨਵੀਂ ਦਿੱਲੀ (ਇੰਟ.)-ਮਨੁੱਖਾਂ ਦੇ ਹਮਸ਼ਕਲ ਤਾਂ ਸੁਣੇ ਹੋਣਗੇ ਪਰ ਹੁਣ ਮਨੁੱਖੀ ਅੰਗਾਂ 'ਚ ਵੀ ਹਮਸ਼ਕਲ ਹੋਣ ਲੱਗੇ ਹਨ, ਜੋ ਅਸਲੀ ’ਤੇ ਕਬਜ਼ਾ ਕਰ ਰਹੇ ਹਨ। ਲਖਨਊ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਫੇਫੜੇ ਦੇ ਅੰਦਰ ਫੇਫੜਾ ਬਣ ਗਿਆ। ਡਾਕਟਰਾਂ ਅਨੁਸਾਰ ਇਸ ਬੀਮਾਰੀ ਨੂੰ 'ਸੀਕਵੇਸਟ੍ਰੇਸ਼ਨ ਆਫ ਲੰਗ' ਕਹਿੰਦੇ ਹਨ।

ਇਸ ਵਿਚ ਦੂਜਾ ਫੇਫੜਾ ਵੀ ਮੁੱਖ ਫੇਫੜੇ ਵਾਂਗ ਕੰਮ ਕਰਦਾ ਹੈ। ਅਜਿਹੇ ਵਿਚ ਇਸ ਦਾ ਆਕਾਰ ਵਧਣ ਨਾਲ ਮੁਸ਼ਕਲ ਹੋਣ ਲੱਗਦੀ ਹੈ। ਕੇ. ਜੀ. ਐੱਮ. ਯੂ. ਵਿਚ ਹਾਲ ਹੀ ਵਿਚ ਇਕ ਮਰੀਜ਼ ਦਾ ਆਪਰੇਸ਼ਨ ਕਰ ਕੇ ਵਾਧੂ ਫੇਫੜੇ ਨੂੰ ਬਾਹਰ ਕੱਢਿਆ ਗਿਆ। ਸ਼ਾਹਜਹਾਂਪੁਰ ਨਿਵਾਸੀ 30 ਸਾਲਾ ਨੌਜਵਾਨ ਨੂੰ ਡੇਢ ਸਾਲ ਤੋਂ ਖਾਂਸੀ ਨਾਲ ਖੂਨ ਆ ਰਿਹਾ ਸੀ। ਡਾਕਟਰਾਂ ਨੇ ਉਸ ਦੀਆਂ ਕਈ ਸਕੈਨਾਂ ਕਰ ਕੇ ਇਸ ਬੀਮਾਰੀ ਨੂੰ ਫੜਿਆ।

Sunny Mehra

This news is Content Editor Sunny Mehra