ਕਰਮਚਾਰੀਆਂ ਨੂੰ ਵਿਰੋਧ ਕਰਨ ਤੋਂ ਰੋਕਣਾ ''ਤਾਨਾਸ਼ਾਹੀ ਮਾਨਸਿਕਤਾ'' : ਮਹਿਬੂਬਾ ਮੁਫ਼ਤੀ

11/04/2023 1:53:50 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਪ੍ਰਸ਼ਾਸਨ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ 'ਤੇ ਸਖ਼ਤ ਨਿੰਦਾ ਕੀਤੀ। ਮਹਿਬੂਬਾ ਮੁਫ਼ਤੀ ਨੇ ਵਿਰੋਧੀ ਪ੍ਰਦਰਸ਼ਨ 'ਤੇ ਪਾਬੰਦੀ ਲਗਾਉਣ ਵਾਲੇ ਸਰਕਾਰੀ ਆਦੇਸ਼ ਨੂੰ ਸਾਂਝਾ ਕਰਦੇ ਹੋਏ 'ਐਕਸ' 'ਤੇ ਪੋਸਟ ਕੀਤਾ,''ਸਰਕਾਰੀ ਕਰਮਚਾਰੀਆਂ ਦੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ 'ਤੇ ਉੱਪ ਰਾਜਪਾਲ ਪ੍ਰਸ਼ਾਸਨ ਦੀ ਪੂਰੀ ਪਾਬੰਦੀ ਤਾਨਾਸ਼ਾਹੀ ਮਾਨਸਿਕਤਾ ਦਾ ਪ੍ਰਤੀਕ ਹੈ। ਲੋਕਤੰਤਰ 'ਚ ਤਰਕ ਦੀ ਆਵਾਜ਼ ਨੂੰ ਦਬਾਉਣਾ ਨਾਮਨਜ਼ੂਰ ਹੈ। ਉਨ੍ਹਾਂ ਨੂੰ ਗੰਭੀਰ ਨਤੀਜੇ ਅਤੇ ਅਨੁਸ਼ਾਸਨਾਤਮਕ ਕਾਰਵਾਈ ਦੀ ਧਮਕੀ ਦੇਣਾ ਅਪਮਾਨਜਨਕ ਹੈ।''

ਜੰਮੂ ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਰਮਚਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਖ਼ਿਲਾਫ਼ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ 'ਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਆਦੇਸ਼ ਅਨੁਸਾਰ, ਸਰਕਾਰ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਕੁਝ ਕਰਮਚਾਰੀ ਕੁਝ ਮੰਗਾਂ ਦੇ ਪੱਖ 'ਚ ਪ੍ਰਦਰਸ਼ਨ ਅਤੇ ਹੜਤਾਲ ਦਾ ਸਹਾਰਾ ਲੈ ਰਹੇ ਹਨ। ਮਾਰਕਸਵਾਦੀ ਕਮਿਊਨਿਟ ਪਾਰਟੀ (ਮਾਕਪਾ) ਨੇਤਾ ਐੱਮ. ਯੂਸੁਫ਼ ਤਾਰਿਗਾਮੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਕਰਮਚਾਰੀਆਂ ਦੇ ਸੰਵਿਧਾਨਕ ਅਧਿਕਾਰਾਂ 'ਤੇ ਇਕ ਹੋਰ ਹਮਲਾ ਹੈ। ਇਹ ਆਦੇਸ਼ ਆਈ.ਐੱਲ.ਓ. ਸੰਮੇਲਨਾਂ ਦਾ ਉਲੰਘਣ ਕਰਦਾ ਹੈ, ਜਿਸ 'ਚ ਭਾਰਤ ਇਕ ਪੱਖ ਹੈ। ਸਰਕਾਰੀ ਕਰਮਚਾਰੀ ਸਿਰਫ਼ ਉਦੋਂ ਪ੍ਰਦਰਸ਼ਨ ਅਤੇ ਰੈਲੀਆਂ ਕਰਦੇ ਹੋਏ, ਜਦੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਸ਼੍ਰੀ ਤਾਰਿਗਾਮੀ ਨੇ ਐਕਸ 'ਤੇ ਲਿਖਿਆ,''ਇਹ ਨਿਰਦੇਸ਼ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਸੰਵਿਧਾਨਕ ਅਧਿਕਾਰਾਂ 'ਤੇ ਇਕ ਹੋਰ ਹਮਲਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha