ਜੇਕਰ ''ਗਾਂਧੀ'' ਦੇ ਦੇਸ਼ ਨੂੰ ''ਗੋਡਸੇ'' ਬਣਨ ਤੋਂ ਰੋਕਣਾ ਹੈ ਤਾਂ ਸਾਨੂੰ ਇਕਜੁੱਟ ਹੋਣਾ ਹੋਵੇਗਾ: ਮਹਿਬੂਬਾ

06/10/2023 3:55:50 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇਕਰ ਗਾਂਧੀ ਦੇ ਦੇਸ਼ ਨੂੰ ਗੋਡਸੇ ਦਾ ਦੇਸ਼ ਬਣਨ ਤੋਂ ਹੋਰ ਵਿਨਾਸ਼ ਤੋਂ ਬਚਾਉਣਾ ਹੈ ਤਾਂ ਇਕਜੁੱਟ ਹੋਣ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਮੁਫਤੀ ਨੇ ਕਿਹਾ ਕਿ ਜੰਮੂ ਦੇ ਲੋਕਾਂ ਨੂੰ ਕਸ਼ਮੀਰ ਨਾਲ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਲੇਹ ਆਪਣੇ ਅਧਿਕਾਰਾਂ ਦੀ ਰਾਖੀ ਲਈ ਕਾਰਗਿਲ ਨਾਲ ਇਕਜੁੱਟ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਚੋਣਾਂ ਮਹੱਤਵਪੂਰਨ ਹਨ, ਉੱਥੇ ਉਨ੍ਹਾਂ ਲਈ ਲੋਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਵੱਧ ਮਹੱਤਵਪੂਰਨ ਹੈ। 

ਮਹਿਬੂਬਾ ਨੇ ਕਿਹਾ ਕਿ ਚੋਣਾਂ ਮਹੱਤਵਪੂਰਨ ਹਨ ਪਰ ਲੋਕਾਂ ਦੇ ਅਧਿਕਾਰਾਂ ਅਤੇ ਸ਼ਕਤੀਆਂ, ਜੋ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਹਨ, ਉਹ ਖੋਹੇ ਜਾ ਰਹੇ ਹਨ, ਮੇਰੇ ਲਈ ਵੱਧ ਮਹੱਤਵਪੂਰਨ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਮਹਿਬੂਬਾ ਨੇ ਕਿਹਾ ਕਿ ਲੇਹ ਅਤੇ ਕਾਰਗਿਲ ਦੇ ਲੋਕਾਂ ਨੇ ਨਵੀਂ ਦਿੱਲੀ ਨੂੰ ਉਨ੍ਹਾਂ ਦੇ ਸਾਹਮਣੇ ਝੁਕਾ ਦਿੱਤਾ। ਭਾਜਪਾ ਨੇ ਦੂਰੀਆਂ ਪੈਦਾ ਕੀਤੀਆਂ ਹਨ ਅਤੇ ਕਸ਼ਮੀਰ ਤੇ ਜੰਮੂ ਦੋਹਾਂ ਦੇ ਲੋਕਾਂ ਨੂੰ ਉਨ੍ਹਾਂ ਦੂਰੀਆਂ ਨੂੰ ਘੱਟ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ।

ਮੁਫਤੀ ਮੁਤਾਬਕ ਉਹ ਚਾਹੁੰਦੀ ਹੈ ਕਿ ਲੋਕ ਜਾਣਨ ਕਿ ਭਾਜਪਾ ਉਨ੍ਹਾਂ ਦਾ ਇਸਤੇਮਾਲ ਕਰ ਰਹੀ ਹੈ ਅਤੇ PDP ਜੰਮੂ-ਕਸ਼ਮੀਰ ਦੇ ਲੋਕਾਂ ਦੇ ਅਸਲ ਹਿੱਤ 'ਚ ਬੋਲਣ ਵਾਲਾ ਸਭ ਤੋਂ ਚੰਗਾ ਮੰਚ ਹੈ। ਜਦੋਂ ਉਹ ਸੱਤਾ ਵਿਚ ਸੀ ਤਾਂ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਦੋਹਾਂ ਖੇਤਰਾਂ ਲਈ ਬਰਾਬਰ ਏਮਜ਼ ਸੰਸਥਾ, ਸਮਾਰਟ ਸਿਟੀ ਅਤੇ ਮੈਡੀਕਲ ਕਾਲਜ ਮਿਲੇ ਅਤੇ ਉਨ੍ਹਾਂ ਦਾ ਕਦੇ ਵੀ ਕਿਸੇ ਖੇਤਰ ਪ੍ਰਤੀ ਉਦਾਸੀਨ ਨਜ਼ਰੀਆ ਨਹੀਂ ਰਿਹਾ। 

Tanu

This news is Content Editor Tanu