ਕਾਂਗਰਸ ਦੇ ਸਟਿੰਗ ''ਚ ''ਆਪ'' ਦੇ ਮੰਤਰੀ ''ਤੇ ਰਿਸ਼ਵਤ ਮੰਗਣ ਦਾ ਦੋਸ਼

02/10/2016 5:05:55 PM

ਨਵੀਂ ਦਿੱਲੀ— ਕਾਂਗਰਸ ਨੇ ਮੰਗਲਵਾਰ ਨੂੰ ਇਹ ਦੋਸ਼ ਲਗਾਉਂਦੇ ਹੋਏ ਦਿੱਲੀ ਦੇ ਮੰਤਰੀ ਇਮਰਾਨ ਹੁਸੈਨ ਦੇ ਅਸਤੀਫੇ ਦੀ ਮੰਗ ਕੀਤੀ ਕਿ ਇਕ ਸਟਿੰਗ ਆਪਰੇਸ਼ਨ ''ਚ ਕਥਿਤ ਤੌਰ ''ਤੇ ਖੁਲਾਸਾ ਹੋਇਆ ਹੈ ਕਿ ਉੱਤਰੀ ਦਿੱਲੀ ''ਚ ਬੱਲੀਮਰਾਨ ਖੇਤਰ ''ਚ ਇਕ ਗੈਰ-ਕਾਨੂੰਨੀ ਨਿਰਮਾਣ ਨੂੰ ਨਿਯਮਿਤ ਕਰਨ ਲਈ ਇਕ ਵਿਅਕਤੀ ਨੇ ਮੰਤਰੀ ਵੱੋਲਂ 30 ਲੱਖ ਰੁਪਏ ਦੀ ਰਿਸ਼ਵਤ ਮੰਗੀ। ''ਆਪ'' ਨੇਤਾ ਹੁਸੈਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਦਿੱਲੀ ਕਾਂਗਰਸ ਪ੍ਰਮੁੱਖ ਅਜੇ ਮਾਕਨ ਨੇ ਇਕ ਸਟਿੰਗ ਵੀਡੀਓ ਜਾਰੀ ਕੀਤਾ, ਜਿਸ ''ਚ ਇਕ ਵਿਅਕਤੀ ਕਾਮਿਸ ਨਾਂ ਦੇ ਇਕ ਵਿਅਕਤੀ ਤੋਂ ਪੈਸੇ ਮੰਗਦੇ ਹੋਏ ਦਿੱਸ ਰਿਹਾ ਹੈ। ਮਾਕਨ ਨੇ ਦਾਅਵਾ ਕੀਤਾ ਕਿ ਉਕਤ ਵਿਅਕਤੀ ਹਮਾਦ ਹੈ, ਜੋ ਹੁਸੈਨ ਦੇ ਦਫ਼ਤਰ ''ਚ ਇਕ ਕਰਮਚਾਰੀ ਹੈ। ਵਿਅਕਤੀ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਕਿ ਵਿਧਾਨ ਸਭਾ ਚੋਣਾਂ ''ਚ ਉਨ੍ਹਾਂ ਨੂੰ ''ਆਪ'' ਦਾ ਟਿਕਟ ਲੈਣ ਲਈ ਪੈਸੇ ਦੇਣੇ ਪਏ।
ਕਾਂਗਰਸ ਨੇ ਇਸ ਦੇ ਨਾਲ ਹੀ 2 ਆਡੀਓ ਕਲਿੱਪ ਵੀ ਜਾਰੀ ਕੀਤੇ, ਜਿਸ ''ਚ ਕਾਸਿਮ ਦੀ ਮੰਤਰੀ ਦੇ ਭਰਾ ਅਤੇ ਨਗਰ ਨਿਗਮ ਦੇ ਇਕ ਇੰਜੀਨੀਅਰ ਨਾਲ ਗੱਲਬਾਤ ਹੈ। ਆਡੀਓ ਕਲਿੱਪ ''ਚ ਮੰਤਰੀ ਦਾ ਭਰਾ ਮਕਾਨ ਮਾਲਕ ਤੋਂ ਇਹ ਪੁੱਛਦੇ ਸੁਣਿਆ ਗਿਆ ਕਿ ਸਾਮਾਨ ਕਦੋਂ ਪਹੁੰਚਾਇਆ ਜਾਵੇਗਾ। ਉੱਥੇ ਹੀ ਜੂਨੀਅਰ ਇੰਜੀਨੀਅਰ ਉਸ ਨੂੰ ਇਸ ਲਈ ਤਿਆਰ ਕਰ ਰਿਹਾ ਸੀ ਕਿ ਉਹ ਮੰਤਰੀ ਨੂੰ ਪੈਸੇ ਦੇ ਦੇਣ। ਵਿਧਾਨ ਸਭਾ ''ਚ ਬੱਲੀਮਰਾਨ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਹੁਸੈਨ ਨੇ ਦੋਸ਼ ਨੂੰ ਆਧਾਰਹੀਣ ਕਰਾਰ ਦਿੰਦੇ ਹੋਏ ਇਸ ਤੋਂ ਇਨਕਾਰ ਕੀਤਾ।
ਉਨ੍ਹਾਂ ਨੇ ਕਿਹਾ,''''ਮੇਰਾ ਸਟਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੋਸ਼ ਪੂਰੀ ਤਰ੍ਹਾਂ ਨਾਲ ਆਧਾਰਹੀਣ ਹਨ। ਜੇਕਰ ਮਾਕਨ ਦੋਸ਼ ਸਾਬਿਤ ਕਰ ਸਕਦੇ ਹਨ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਜੇਕਰ ਉਹ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ।'''' ਮਾਕਨ ਨੇ ਕਿਹਾ ਕਿ ਉਹ ਵੀਡੀਓ ਅਤੇ ਆਡੀਓ ਕਲਿੱਪ ਦੀ ਕਾਪੀ ਮੁੱਖ ਮੰਤਰੀ ਅਤੇ ਸੀ.ਬੀ.ਆਈ. ਨੂੰ ਭੇਜਣਗੇ।'''' ਉਨ੍ਹਾਂ ਨੇ ਕਿਹਾ,''''ਸਾਡੀ ਮੰਗ ਬਹੁਤ ਆਸ ਹੈ, ਹੁਸੈਨ ਨੂੰ ਅਸਤੀਫਾ ਦੇਣਾ ਚਾਹੀਦਾ ਅਤੇ ਇਸ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ।

 

Disha

This news is News Editor Disha