'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ

01/04/2023 1:45:25 PM

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਬੱਚੀ ਦੇ ਚਿਹਰੇ ਅਤੇ ਗਲੇ 'ਤੇ ਨਿਸ਼ਾਨ ਉਸ 'ਤੇ ਢਾਹੇ ਗਏ ਜ਼ੁਲਮਾਂ ਨੂੰ ਬਿਆਨ ਕਰ ਰਹੇ ਹਨ। ਇਹ ਸਿਤਮ ਕਿਸੇ ਹੋਰ ਨੇ ਹੀ ਸਗੋਂ ਉਸ ਦੀ ਮਤਰੇਈ ਮਾਂ ਨੇ ਢਾਹਿਆ ਹੈ। ਮਤਰੇਈ ਮਾਂ ਨੇ ਬੱਚੀ ਨੂੰ ਨਹੁੰਆਂ ਨਾਲ ਨੋਚਿਆ ਅਤੇ ਉਸ ਦੇ ਪੈਰਾਂ 'ਤੇ ਡੰਡੇ ਮਾਰੇ ਪਰ ਬੱਚੀ ਡਰ ਦੇ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਦੀ। ਜਦੋਂ ਬੱਚੀ ਦੇ ਸਬਰ ਦਾ ਬੰਨ੍ਹ ਟੁੱਟਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਹੱਡ-ਬੀਤੀ ਸੁਣਾਈ।

ਇਹ ਵੀ ਪੜ੍ਹੋ- ਦੋਸਤੀ ਤੋੜਨ 'ਤੇ ਸਨਕੀ ਨੌਜਵਾਨ ਨੇ ਕੁੜੀ 'ਤੇ ਚਾਕੂ ਨਾਲ ਕੀਤੇ ਵਾਰ, CCTV 'ਚ ਕੈਦ ਹੋਈ ਘਟਨਾ

ਜਾਣੋ ਕੀ ਹੈ ਮਾਮਲਾ

ਮਾਮਲਾ ਸਹਾਰਨਪੁਰ ਦੇ ਵਿਕਾਸਖੰਡ ਮੁੱਜ਼ਫਰਨਗਰ ਦੇ ਪਿੰਡ ਕੁਰਡੀਖੇੜਾ ਦਾ ਹੈ। ਇੱਥੇ ਰਹਿਣ ਵਾਲੇ ਇਸਰਾਰ ਦਾ ਕਹਿਣਾ ਹੈ ਕਿ 3 ਸਾਲ ਪਹਿਲਾਂ ਪਹਿਲੀ ਪਤਨੀ ਦਾ ਬੀਮਾਰੀ ਨਾਲ ਦਿਹਾਂਤ ਹੋ ਗਿਆ। ਮੈਂ ਅਤੇ ਮੇਰੀ ਧੀ ਇਕੱਲੇ ਰਹਿ ਗਏ। ਮੇਰੀ ਧੀ ਨੂੰ ਮਾਂ ਦਾ ਪਿਆਰ ਮਿਲੇ ਇਸ ਲਈ 2 ਸਾਲ ਪਹਿਲਾਂ ਦੂਜਾ ਵਿਆਹ ਕਰਵਾ ਲਿਆ ਪਰ ਉਹ ਮੇਰੀ ਧੀ 'ਤੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸ਼ੱਦਦ ਢਾਹੁਣ ਲੱਗੀ। ਵਿਆਹ ਤੋਂ ਬਾਅਦ ਕੁਝ ਦਿਨ ਤੱਕ ਦੂਜੀ ਪਤਨੀ ਠੀਕ ਰਹੀ। ਉਹ ਮੇਰੇ ਸਾਹਮਣੇ ਧੀ ਨੂੰ ਬਹੁਤ ਦੁਲਾਰ ਕਰਦੀ ਪਰ 4 ਮਹੀਨੇ ਪਹਿਲਾਂ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਨੇ ਧੀ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਕੰਮ 'ਤੇ ਚਲਾ ਜਾਂਦਾ ਸੀ ਤਾਂ ਉਹ ਧੀ ਨੂੰ ਮਾਰਦੀ-ਕੁੱਟਦੀ।

ਇਹ ਵੀ ਪੜ੍ਹੋ- ਜਿਸ ਸ਼ਹਿਰ 'ਚ ਲਾਉਂਦੀ ਸੀ ਝਾੜੂ, ਉਥੋਂ ਦੀ ਜਨਤਾ ਨੇ ਬਣਾਇਆ ਡਿਪਟੀ ਮੇਅਰ

ਬੇਬਸ ਪਿਤਾ ਬੋਲਿਆ- ਮੈਨੂੰ ਸਮਝ ਨਹੀਂ ਆ ਰਿਹਾ ਕੀ ਕਰਾਂ

ਇਸਰਾਰ ਨੇ ਅੱਗੇ ਦੱਸਿਆ ਕਿ 3 ਦਸੰਬਰ ਦੀ ਸ਼ਾਮ ਨੂੰ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਧੀ ਨਿਰਾਸ਼ ਹੋ ਕੇ ਘਰ ਦੇ ਬਾਹਰ ਬੈਠੀ ਸੀ। ਭਾਵੇਂ ਉਹ ਮੈਨੂੰ ਦੂਰੋਂ ਹੀ ਮਿਲਣ ਆਉਂਦੀ ਸੀ ਪਰ ਅੱਜ ਉਹ ਮੇਰੇ ਕੋਲ ਨਹੀਂ ਆਈ। ਇਸ ਤੋਂ ਬਾਅਦ ਮੈਂ ਉਸ ਕੋਲ ਗਿਆ। ਦੇਖਿਆ ਕਿ ਉਸ ਦੇ ਚਿਹਰੇ ਅਤੇ ਗਲੇ 'ਤੇ ਨਹੁੰਆਂ ਨਾਲ ਨੋਚਣ ਦੇ ਨਿਸ਼ਾਨ ਸਨ। ਪੈਰਾਂ 'ਤੇ ਵੀ ਸੱਟ ਦੇ ਨਿਸ਼ਾਨ ਸਨ। ਇਹ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਦੇ ਚਿਹਰੇ 'ਤੇ ਨਿਰਾਸ਼ਾ ਅਤੇ ਅੱਖਾਂ 'ਚ ਕਈ ਸਵਾਲ ਸਨ, ਜਿਵੇਂ ਕਹਿ ਰਹੇ ਹੋ- ਪਿਤਾ ਜੀ ਤੁਸੀਂ ਦੂਜਾ ਵਿਆਹ ਕਿਉਂ ਕੀਤਾ? ਅਸੀਂ ਦੋਵੇਂ ਇਕ-ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ। ਉਂਝ ਮੈਂ ਪੁਛਿਆ ਕੀ ਹੋਇਆ ਧੀਏ ਤਾਂ ਇਹ ਸੁਣ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਉਸ ਨੂੰ ਚੁੱਪ ਕਰਾਇਆ। ਇਸ ਤੋਂ ਬਾਅਦ ਉਸ ਨੇ ਮਤਰੇਈ ਮਾਂ ਵੱਲੋਂ ਕੀਤੇ ਤਸ਼ੱਦਦ ਬਾਰੇ ਦੱਸਿਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ।

ਇਹ ਵੀ ਪੜ੍ਹੋ- ਸ਼ਰਮਨਾਕ! ਨਸ਼ੇ 'ਚ ਧੁੱਤ ਸ਼ਖ਼ਸ ਨੇ ਏਅਰ ਇੰਡੀਆ ਦੀ ਫ਼ਲਾਈਟ 'ਚ ਮਹਿਲਾ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ

ਮੇਰੀ ਪਤਨੀ ਮਤਰੇਈ ਮਾਂ ਦੀ ਹੱਦ ਪਾਰ ਕਰ ਚੁੱਕੀ

ਪਿਤਾ ਨੇ ਦੱਸਿਆ ਕਿ ਜਦੋਂ ਮੈਂ ਕੰਮ ਤੋਂ ਪਰਤਦਾ ਹਾਂ  ਤਾਂ ਧੀ ਦੇ ਚਿਹਰੇ 'ਤੇ ਮੁਸਕਾਨ ਨਹੀਂ ਮਾਯੂਸੀ ਵੇਖਦਾ ਹਾਂ। ਮੇਰੀ ਪਤਨੀ ਨੇ ਮਤਰੇਈ ਮਾਂ ਦੀ ਪੂਰੀ ਹੱਦ ਪਾਰ ਕਰ ਦਿੱਤੀ। ਜਦੋਂ ਕੁਝ ਕਹਿੰਦਾ ਹਾਂ ਤਾਂ ਬੋਲਦੀ ਹੈ ਕਿ ਇਸ ਨੂੰ ਕਿਤੇ ਛੱਡ ਆਓ, ਨਹੀਂ ਤਾਂ ਮੈਂ ਮਾਰ ਦੇਵਾਂਗੀ। ਇਸ ਨੂੰ ਵੇਚਣ ਤਕ ਨੂੰ ਕਹਿੰਦੀ। ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ। 

ਇਹ ਵੀ ਪੜ੍ਹੋ- ਕੁੜੀ ਨੂੰ ਕਾਰ ਨਾਲ ਘੜੀਸਣ ਦਾ ਮਾਮਲਾ: ਐਕਸ਼ਨ 'ਚ ਗ੍ਰਹਿ ਮੰਤਰਾਲਾ, ਦਿੱਲੀ ਪੁਲਸ ਕੋਲੋਂ ਮੰਗੀ ਰਿਪੋਰਟ

Tanu

This news is Content Editor Tanu