ਤੁਸੀਂ ਵੀ ਕਰ ਸਕਦੇ ''ਸਟੈਚੂ ਆਫ ਯੂਨਿਟੀ'' ਦਾ ਦੀਦਾਰ, ਜਾਣੋ ਕਿਵੇਂ ਪਹੁੰਚਿਆ ਜਾ ਸਕਦੈ

10/31/2018 1:54:20 PM

ਗੁਜਰਾਤ— ਪੂਰਾ ਦੇਸ਼ ਅੱਜ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਕੈਬਨਿਟ 'ਚ ਗ੍ਰਹਿ ਮੰਤਰੀ ਰਹੇ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਸਨਮਾਨ 'ਚ ਬਣਾਈ ਗਈ 182 ਮੀਟਰ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਦੀ ਘੁੰਡ ਚੁਕਾਈ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਮੋਦੀ ਦੀ ਡਰੀਮ ਪ੍ਰਾਜੈਕਟ ਸੀ ਜੋ ਕਿ ਅੱਜ ਪੂਰਾ ਹੋ ਗਿਆ ਹੈ। ਇੱਥੇ ਦੱਸ ਦੇਈਏ ਕਿ ਵੱਲਭ ਭਾਈ ਪਟੇਲ ਦੀ ਮੂਰਤੀ ਮੋਦੀ ਦੇ ਗ੍ਰਹਿ ਪ੍ਰਦੇਸ਼ ਗੁਜਰਾਤ ਦੇ ਨਰਮਦਾ ਜ਼ਿਲੇ ਵਿਚ ਕੇਵੜੀਆ ਸਥਿਤ ਨਰਮਦਾ ਸਰੋਵਰ ਬੰਨ੍ਹ ਤੋਂ ਲੱਗਭਗ 3 ਕਿਲੋਮੀਟਰ ਦੀ ਦੂਰੀ 'ਤੇ ਸਾਧੂ ਟਾਪੂ 'ਤੇ ਬਣਾਈ ਗਈ ਹੈ। ਮੋਦੀ ਨੇ ਮੂਰਤੀ ਦੀ ਘੁੰਡ ਚੁਕਾਈ ਮਗਰੋਂ ਹਵਾਈ ਫੌਜ ਨੇ 'ਸਟੈਚੂ ਆਫ ਯੂਨਿਟੀ' ਨੂੰ ਸਲਾਮੀ ਦਿੱਤੀ। 



ਸਰਦਾਰ ਪਟੇਲ ਦੀ 182 ਮੀਟਰ ਉੱਚੀ ਮੂਰਤੀ ਨੂੰ ਦੇਖਣ ਅਤੇ ਇਸ ਸਥਾਨ 'ਤੇ ਘੁੰਮਣ ਲਈ ਆਮ ਲੋਕਾਂ ਦੇ ਸੈਰ-ਸਪਾਟੇ ਲਈ 1 ਨਵੰਬਰ ਯਾਨੀ ਕਿ ਵੀਰਵਾਰ ਨੂੰ ਖੋਲ੍ਹ ਦਿੱਤਾ ਜਾਵੇਗਾ। ਇਹ ਵਿਸ਼ਾਲ ਮੂਰਤੀ 7 ਕਿਲੋਮੀਟਰ ਦੀ ਦੂਰੀ ਤੋਂ ਵੀ ਨਜ਼ਰ ਆਉਂਦੀ ਹੈ। ਜੇਕਰ ਤੁਹਾਡਾ ਵੀ ਸਟੈਚੂ ਆਫ ਯੂਨਿਟੀ ਦਾ ਦੀਰਾਦ ਕਰਨ ਦੀ ਯੋਜਨਾ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਇਸ ਵਿਸ਼ਾਲ ਮੂਰਤੀ ਨੂੰ ਨੇੜੇ ਤੋਂ ਦੇਖ ਸਕੋਗੇ। ਗੁਜਰਾਤ ਦੇ ਕੇਵੜੀਆ ਪਹੁੰਚਣ ਲਈ ਤੁਸੀਂ ਸੜਕ ਮਾਰਗ ਜ਼ਰੀਏ ਪਹੁੰਚ ਸਕਦੇ ਹੋ। ਕੇਵੜੀਆ ਪਹੁੰਚਣ ਤੋਂ ਬਾਅਦ ਤੁਹਾਨੂੰ ਸਾਧੂ ਟਾਪੂ ਤੱਕ ਜਾਣਾ ਹੋਵੇਗਾ। ਕੇਵੜੀਆ ਤੋਂ ਸਾਧੂ ਟਾਪੂ ਤਕ 3.5 ਕਿਲੋਮੀਟਰ ਤਕ ਲੰਬਾ ਹਾਈਵੇਅ ਵੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਮੇਨ ਰੋਡ ਤੋਂ ਸਟੈਚੂ ਤਕ 320 ਮੀਟਰ ਲੰਬਾ ਬ੍ਰਿਜ ਲਿੰਕ ਵੀ ਬਣਿਆ ਹੋਇਆ ਹੈ। ਜਿੱਥੇ ਪਹੁੰਚ ਕੇ ਤੁਸੀਂ ਇਸ ਸਟੈਚੂ ਨੂੰ ਦੇਖ ਸਕੋਗੇ। ਗੁਜਰਾਤ ਸਰਕਾਰ ਵਲੋਂ ਦੋ ਟੈਂਟ ਸਿਟੀ ਦਾ ਨਿਰਮਾਣ ਕੀਤਾ ਗਿਆ ਹੈ, ਜਿੱਥੇ ਯਾਤਰੀਆਂ ਦੇ ਠਹਿਰਣ ਦੀ ਸੁਵਿਧਾ ਹੈ। 


ਸਟੈਚੂ ਆਫ ਯੂਨਿਟੀ ਲੋਕਾਂ ਦੇ ਦਰਸ਼ਨਾਂ ਲਈ ਹਫਤੇ ਦੇ ਹਰ ਦਿਨ ਸਵੇਰੇ 9.00 ਤੋਂ ਸ਼ਾਮ 6.00 ਵਜੇ ਤਕ ਖੁੱਲ੍ਹਿਆ ਰਹੇਗਾ। ਇੱਥੇ ਜਾਣ ਲਈ ਤੁਸੀਂ ਆਨਲਾਈਨ ਟਿਕਟ ਵੀ ਬੁਕ ਕਰਵਾ ਸਕਦੇ ਹੋ। https://www.soutickets.in/ ਇੱਥੇ ਤੁਹਾਨੂੰ ਦੋ ਤਰ੍ਹਾਂ ਕੈਟਾਗਰੀ ਦਿਖਾਈ ਦੇਵੇਗੀ। ਡੇਕ ਵਿਊ ਅਤੇ ਐਂਟਰੀ ਟਿਕਟ। ਸਟੈਚੂ ਆਫ ਯੂਨਿਟੀ ਦੇਖਣ ਲਈ 3 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਐਂਟਰੀ ਫਰੀ ਹੈ। ਐਂਟਰੀ ਟਿਕਟ 3 ਤੋਂ 15 ਸਾਲ ਦੇ ਬੱਚਿਆਂ ਲਈ 60 ਰੁਪਏ ਹੈ, ਉੱਥੇ ਹੀ ਵੱਡਿਆਂ ਲਈ ਇਸ ਟਿਕਟ ਦੀ ਕੀਮਤ 120 ਰੁਪਏ ਹੈ। ਇਸ ਟਿਕਟ ਤੋਂ ਤੁਸੀਂ ਵੈਲੀ ਆਫ ਫਲਾਵਰ, ਮੈਮੋਰੀਅਲ, ਮਿਊਜ਼ੀਅਮ ਅਤੇ ਆਡੀਓ-ਵਿਜੁਅਲ ਗੈਲਰੀ ਨਾਲ ਸਰਦਾਰ ਸਰੋਵਰ ਬੰਨ੍ਹ ਦੇਖਣ ਦਾ ਆਨੰਦ ਮਾਣ ਸਕਦੇ ਹੋ। ਡੇਕ ਵਿਊ ਦਾ ਟਿਕਟ ਖਰੀਦਣ ਲਈ ਤੁਹਾਨੂੰ 350 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 
 

Tanu

This news is Content Editor Tanu