ਸੌਰ ਸੇਲ ਦੀ ਡੰਪਿੰਗ ਜਾਂਚ ਸ਼ੁਰੂ

Thursday, Jul 27, 2017 - 01:47 AM (IST)

ਨਵੀਂ ਦਿੱਲੀ— ਭਾਰਤ ਨੇ ਚੀਨ, ਤਾਇਵਾਨ ਅਤੇ ਮਲੇਸ਼ੀਆ ਨਾਲ ਸੌਰ ਸੇਲ ਗੀ ਕਥਿਤ ਡਪਿੰਗ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਘਰੇਲੂ ਕੰਪਨੀਆਂ ਨੂੰ ਕੰਮ ਲਾਗਤ ਵਾਲੇ ਆਇਤ ਤੋਂ ਬਚਾਇਆ। ਇੰਡੀਅਨ ਸੋਲਰ ਮੈਨਫੈਕਚਰਲਰਜ਼ ਐਸੋਸੀਏਸ਼ਨ ਨੇ ਇਨ੍ਹਾਂ ਦੇਸ਼ਾਂ ਤੋਂ ਸੇਲ ਦੀ ਡੰਪਿੰਗ ਦੀ ਜਾਂਚ ਦੇ ਲਈ ਅਪਲਾਈ ਕੀਤਾ ਸੀ।
ਵਣਜ਼ ਮੰਤਰਾਲੇ ਦੀ ਜਾਂਚ ਇਕਾਈ..ਡੰਪਿੰਗ ਰੋਧੀ ਅਤੇ ਸੰਬੰਧ ਸ਼ੁਲਕ ਦਿਸ਼ਾ ਨਿਰਦੇਕ (ਡੀ. ਜੀ. ਏ. ਡੀ) ਨੇ ਸਭ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਲੋਂ ਸੌਰ ਸੇਲ ਦੀ ਡੰਪਿੰਗ ਦਾ ਸਬੂਤ ਪਾਇਆ ਹੈ। ਜੇਕਰ ਇਹ ਸਥਾਪਿਤ ਹੋ ਜਾਦਾ ਹੈ ਕਿ ਡੰਪਿੰਗ ਨਾਲ ਘਰੇਲੂ ਕੰਪਨੀਆਂ ਨੂੰ ਨੁਕਸਾਨ ਹੋਇਆ ਹੈ, ਡੀ. ਜੀ. ਏ. ਡੀ. ਆਇਤ 'ਤੇ ਡੰਪਿੰਗ ਰੋਧੀ ਸ਼ੁਲਕ ਲਗਾਉਣ ਦੀ ਸ਼ਿਫਾਰਿਸ਼ ਕਰ ਸਕਦਾ ਹੈ।
ਡੰਪਿੰਗ ਰੋਧੀ ਸ਼ੁਲਕ ਸਥਾਨਿਕ ਉਦਯੋਗ ਨੂੰ ਸਸਤੇ ਆਇਤ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸਮਾਨ ਅਵਸਰ ਉਪਲੰਬਧ ਕਰਵਾਉਣ ਦੇ ਲਈ ਲਗਾਇਆ ਜਾਂਦਾ ਹੈ। ਜਾਂਚ ਦੀ ਮਿਆਦ ਅਪ੍ਰੈਲ 2016 ਤੋਂ ਜੂਨ 2017 ਹੈ। ਹਾਲਾਂਕਿ ਘਰੇਲੂ ਕੰਪਨੀਆਂ ਨੂੰ ਹੋਏ ਨੁਕਸਾਨ ਦੇ ਲਈ 2013-16 ਦੇ ਅੰਕੜੇ ਨੂੰ ਵੀ ਦੇਖਿਆ ਜਾਵੇਗਾ।


Related News