ਜੰਮੂ ਦੇ ਮੰਦਰ ''ਚ ਭੰਨ-ਤੋੜ, ਮਾਹੌਲ ਤਣਾਅਪੂਰਨ

06/23/2017 9:32:31 AM

ਜੰਮੂ — ਤ੍ਰਿਕੁਟਾ ਨਗਰ ਵਿਚ ਸਥਿਤ ਪੰਚਮੁਖੀ ਮੰਦਰ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਮੂਰਤੀਆਂ ਦੀ ਭੰਨ-ਤੋੜ ਦੀ ਸੂਚਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਬਣ ਗਿਆ। ਇਸ ਸੰਦਰਭ ਵਿਚ ਜਾਣਕਾਰੀ ਮਿਲਦੇ ਹੀ ਬਜਰੰਗ ਦਲ, ਸ਼ਿਵ ਸੈਨਾ, ਕਾਲਿਕਾ ਯੁਵਾ ਟਰੱਸਟ ਅਤੇ ਹੋਰ ਸੰਗਠਨਾਂ ਨੇ ਸਥਾਨਕ ਲੋਕਾਂ ਨਾਲ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਦੇ ਰਸਤਿਆਂ ਨੂੰ ਜਾਮ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਘਟਨਾ ਦੇ ਬਾਅਦ ਇਲਾਕੇ ਵਿਚ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ।  ਜਾਣਕਾਰੀ ਅਨੁਸਾਰ ਸ਼ਿਵਾ ਕਾਲੋਨੀ ਤ੍ਰਿਕੁਟਾ ਨਗਰ ਐਕਸਟੈਨਸ਼ਨ ਬਾਈਪਾਸ  ਰੋਡ 'ਤੇ ਸਥਿਤ ਸ਼੍ਰੀ ਹਨੂਮਾਨ ਜੀ ਦੇ ਪੰਚਮੁਖੀ ਮੰਦਰ ਵਿਚ ਅਣਪਛਾਤੇ ਵਿਅਕਤੀਆਂ ਨੇ ਦੇਰ ਰਾਤ ਭਗਵਾਨ ਦੀਆਂ ਮੂਰਤੀਆਂ ਤੋੜ ਦਿੱਤੀਆਂ। ਇਸਦੇ ਬਾਅਦ ਮੁਲਜ਼ਮ ਨੇ ਇਕ ਮੂਰਤੀ ਦੇ ਅੱਧੇ ਹਿੱਸੇ ਨੂੰ ਨਹਿਰ ਵਿਚ ਸੁੱਟ ਦਿੱਤਾ। ਵੀਰਵਾਰ ਸਵੇਰੇ ਜਦੋਂ ਸ਼ਰਧਾਲੂ ਮੰਦਰ ਪਹੁੰਚੇ ਤਾਂ ਮੂਰਤੀ ਟੁੱਟੀ ਦੇਖ ਕੇ ਉਨ੍ਹਾਂ ਦਾ ਗੁੱਸਾ ਫੁਟ ਪਿਆ ਅਤੇ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮੰਗ ਕੀਤੀ ਕਿ ਜਿਸ ਨੇ ਵੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।