10ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/23/2019 10:36:30 AM

ਨਵੀਂ ਦਿੱਲੀ-ਸਟਾਫ ਸਿਲੈਕਸ਼ਨ ਕਮਿਸ਼ਨ (ਐੱਸ. ਐੱਸ. ਸੀ.) ਨੇ ਮਲਟੀ ਟਾਸਕਿੰਗ ਸਟਾਫ (ਗੈਰ-ਤਕਨੀਕੀ) ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਆਖਰੀ ਤਾਰੀਕ- 22 ਮਈ 2019

ਅਹੁਦਿਆਂ ਦੀ ਗਿਣਤੀ- ਸਟਾਫ ਸਿਲੈਕਸ਼ਨ ਕਮਿਸ਼ਨ ਨੇ 10,000 ਤੋਂ ਵੱਧ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਅਹੁਦੇ ਕੇਂਦਰ ਸਰਕਾਰ ਅਧੀਨ ਵੱਖ-ਵੱਖ ਦਫਤਰਾਂ ਲਈ ਭਰੇ ਜਾਣਗੇ।

ਅਹੁਦਿਆਂ ਦਾ ਵੇਰਵਾ- ਮਲਟੀ ਟਾਸਕਿੰਗ ਸਟਾਫ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 25 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਨ ਪ੍ਰੀਖਿਆ ਅਤੇ ਲਿਖਿਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।

ਅਪਲਾਈ ਫੀਸ- 100 ਰੁਪਏ 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ssc.nic.in/ ਪੜ੍ਹੋ।

Iqbalkaur

This news is Content Editor Iqbalkaur