ਸ਼੍ਰੀਨਗਰ ਦਾ 'ਬਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜੰਨਤ'

03/19/2023 1:03:55 PM

ਸ਼੍ਰੀਨਗਰ- ਸ਼੍ਰੀਨਗਰ ਦਾ 'ਬਦਾਮ ਵਾਰੀ' ਗਾਰਡਨ ਸਥਾਨਕ ਅਤੇ ਬਾਹਰੀ ਸੈਲਾਨੀਆਂ ਨਾਲ ਗੁਲਜ਼ਾਰ ਹੋ ਗਿਆ ਹੈ। ਗਾਰਡਨ ਵਿਚ ਬਦਾਮ ਦੇ ਦਰੱਖਤਾਂ 'ਤੇ ਲੱਗੇ ਹਲਕੇ ਗੁਲਾਬੀ ਰੰਗ ਦੇ ਫੁੱਲ ਪੂਰੀ ਤਰ੍ਹਾਂ ਨਾਲ ਖਿੜ ਗਏ ਹਨ, ਜੋ ਕਿ ਕਸ਼ਮੀਰ 'ਚ ਸਰਦੀਆਂ ਦੀ ਸਮਾਪਤੀ ਦਾ ਸੰਕੇਤ ਦਿੰਦੇ ਹਨ। ਬਾਦਾਮ ਵਾਰੀ ਵਿਚ ਬਾਦਾਮ ਦੇ ਦਰੱਖਤਾਂ 'ਤੇ ਫੁੱਲ ਸਭ ਤੋਂ ਪਹਿਲਾਂ ਆਉਂਦੇ ਹਨ। ਇਸ ਭਿਆਨਕ ਸਰਦੀ ਦੇ ਤਿੰਨ ਮਹੀਨਿਆਂ ਮਗਰੋਂ ਕਿਸਾਨਾਂ ਨੂੰ ਨਵੇਂ ਖੇਤੀ ਸੈਸ਼ਨ ਲਈ ਤਿਆਰ ਹੋਣ ਦੇ ਸੰਦੇਸ਼ ਦੇ ਤੌਰ 'ਤੇ ਵੇਖਿਆ ਜਾਂਦਾ ਹੈ। 

ਇਹ ਵੀ ਪੜ੍ਹੋ-  1 ਅਪ੍ਰੈਲ ਤੋਂ ਪਹਿਲਾਂ ਨਾ ਸ਼ੁਰੂ ਕੀਤਾ ਜਾਵੇ ਨਵਾਂ ਵਿੱਦਿਅਕ ਸੈਸ਼ਨ, CBSE ਨੇ ਸਕੂਲਾਂ ਨੂੰ ਦਿੱਤੀ ਚਿਤਾਵਨੀ

ਸ਼੍ਰੀਨਗਰ ਦੇ ਰੈਨਾਵਾੜੀ ਖੇਤਰ ਦੇ 'ਕਲਾਈ ਅੰਦਰ' ਵਿਚ ਸਥਿਤ ਬਾਦਾਮ ਵਾਰੀ ਦੀ ਮਨ ਮੋਹ ਲੈਣ ਵਾਲੀ ਸੁੰਦਰਤਾ ਸੈਲਾਨੀਆਂ ਦੇ ਦਿਲ ਤੇ ਦਿਮਾਗ 'ਤੇ ਇਕ ਵੱਖਰਾ ਪ੍ਰਭਾਵ ਪਾਉਂਦੀ ਹੈ। ਤਜਮੁਲ ਇਸਲਾਮ ਨਾਮੀ ਇਕ ਸਥਾਨਕ ਵਿਅਕਤੀ ਨੇ ਕਿਹਾ ਕਿ ਕਸ਼ਮੀਰ ਵਿਚ 4 ਵੱਖ-ਵੱਖ ਮੌਸਮ ਹੁੰਦੇ ਹਨ ਅਤੇ ਸਰਦੀਆਂ 'ਚ ਬਹੁਤ ਠੰਡ ਅਤੇ ਬਰਫ਼ਬਾਰੀ ਕਾਰਨ ਸਭ ਕੁਝ ਠੱਪ ਹੋ ਜਾਂਦਾ ਹੈ। ਬਦਾਮ ਦੇ ਦਰੱਖਤਾਂ 'ਤੇ ਫੁੱਲ ਖਿੜਨਾ ਬਸੰਤ ਦੇ ਆਉਣ ਦਾ ਸੰਕੇਤ ਦਿੰਦਾ ਹੈ। 

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ

ਇਕ ਹੋਰ ਸਥਾਨਕ ਵਿਅਕਤੀ ਅਕੀਬ ਅਹਿਮਦ ਬਦਾਮ ਦੇ ਫੁੱਲਾਂ ਦੀ ਸੁੰਦਰਤਾ ਤੋਂ ਇਸ ਕਦਰ ਪ੍ਰਭਾਵਿਤ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਦਾਮ ਵਾਰੀ ਦੀ ਉਨ੍ਹਾਂ ਦੀ ਹਰ ਯਾਤਰਾ ਗਾਰਡਨ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਅਹਿਮਦ ਕਹਿੰਦੇ ਹਨ ਅਸੀਂ ਹਰ ਸਾਲ  ਇਸ ਸੁੰਦਰਤਾ ਦਾ ਅਨੁਭਵ ਕਰਦੇ ਹਨ। ਮੈਂ ਕਈ ਵਾਰ ਬਾਦਾਮ ਵਾਰੀ ਦੀ ਯਾਤਰਾ ਕਰ ਚੁੱਕਾ ਹਾਂ ਪਰ ਹਰ ਵਾਰ ਮੈਨੂੰ ਲੱਗਦਾ ਹੈ ਕਿ ਇਹ ਇਸ ਗਾਰਡਨ ਦੀ ਪਹਿਲੀ ਯਾਤਰਾ ਹੈ। 

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ ਮਿਲੇਗੀ 5000 ਸਾਲ ਪੁਰਾਣੀ ਭਾਰਤੀ ਸੱਭਿਆਚਾਰ ਦੀ ਝਲਕ, ਵੇਖੋ ਖ਼ੂਬਸੂਰਤ ਤਸਵੀਰਾਂ

ਬਾਹਰੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿਚ ਸੈਲਾਨੀ ਬਦਾਮ ਵਾਰੀ ਦੀ ਖ਼ੂਬਸੂਰਤੀ ਦਾ ਦੀਦਾਰ ਕਰਨ ਲਈ ਆਉਂਦੇ ਹਨ। ਚੰਡੀਗੜ੍ਹ ਤੋਂ ਆਏ ਸੈਲਾਨੀ ਤੇਜਿੰਦਰ ਸਿੰਘ ਆਖਦੇ ਹਨ ਕਿ ਇਹ ਕਸ਼ਮੀਰ ਦੀ ਮੇਰੀ ਪਹਿਲੀ ਯਾਤਰਾ ਹੈ ਅਤੇ ਮੈਂ ਇੱਥੇ ਬਾਦਾਮ ਵਾਰੀ ਵਿਚ ਆਇਆ ਹਾਂ। ਮੈਨੂੰ ਇਹ ਬਹੁਤ ਚੰਗਾ ਲੱਗ ਰਿਹਾ ਹੈ। ਇਹ ਅਸਲ ਵਿਚ ਬਹੁਤ ਖ਼ੂਬਸੂਰਤ ਅਤੇ ਅੱਖਾਂ ਨੂੰ ਸਕੂਨ ਦੇਣ ਵਾਲਾ ਹੈ। ਇਹ ਪੂਰੀ ਤਰ੍ਹਾਂ ਇਕ ਵੱਖਰਾ ਅਨੁਭਵ ਹੈ, ਮਨਮੋਹਕ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਫੁੱਲਾਂ ਕਾਰਨ ਇਸ ਨੂੰ 'ਜੰਨਤ' ਕਹਿੰਦੇ ਹਨ। 

ਇਹ ਵੀ ਪੜ੍ਹੋ- ਅਮਿਤ ਸ਼ਾਹ ਬੋਲੇ- 2024 'ਚ ਭਾਜਪਾ ਜਿੱਤੇਗੀ 303 ਤੋਂ ਵੱਧ ਸੀਟਾਂ, ਲਗਾਤਾਰ ਤੀਜੀ ਵਾਰ PM ਬਣਨਗੇ ਮੋਦੀ

Tanu

This news is Content Editor Tanu