ਕਸ਼ਮੀਰ ਘਾਟੀ ਨੂੰ ਜੋੜਨ ਵਾਲਾ 270 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਹਾਈਵੇਅ ਬੰਦ

08/18/2020 3:42:07 PM

ਸ਼੍ਰੀਨਗਰ (ਵਾਰਤਾ)— ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲਾ 270 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਜ਼ਮੀਨ ਖਿਸਕਣ ਅਤੇ ਮੀਂਹ ਦੀ ਵਜ੍ਹਾ ਕਰ ਕੇ ਮੰਗਲਵਾਰ ਨੂੰ ਬੰਦ ਹੋ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ 86 ਕਿਲੋਮੀਟਰ ਲੰਬੀ ਇਤਿਹਾਸਕ ਮੁਗਲ ਰੋਡ ਹਾਲਾਂਕਿ ਆਵਾਜਾਈ ਲਈ ਇਕ ਪਾਸਿਓਂ ਖੁੱਲਿ੍ਹਆ ਹੋਇਆ ਹੈ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਮਬਨ ’ਚ ਰਾਤ ਦੇ ਸਮੇਂ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਹਾਈਵੇਅ ਅਥਾਰਿਟੀ ਅਤੇ ਸੀਮਾ ਸੜਕ ਸੰਗਠਨ ਅਤਿਆਧੁਨਿਕ ਮਸ਼ੀਨਾਂ ਅਤੇ ਮਜ਼ਦੂਰਾਂ ਦੇ ਸਹਾਰੇ ਹਾਈਵੇਅ ’ਤੇ ਪਏ ਮਲਬੇ ਨੂੰ ਹਟਾ ਕੇ ਰਾਹ ਨੂੰ ਖੋਲ੍ਹਣ ਦੇ ਕੰਮ ਵਿਚ ਜੁੱਟੇ ਹੋਏ ਹਨ।

ਹਾਈਵੇਅ ਦੇ ਬੰਦ ਹੋਣ ਕਾਰਨ ਸੈਂਕੜੇ ਵਾਹਨ ਵਿਸ਼ੇਸ਼ ਰੂਪ ਨਾਲ ਜ਼ੂਰਰੀ ਸਾਮਾਨ ਲੈ ਕੇ ਜਾਣ ਵਾਲੇ ਵਾਹਨ ਫਸੇ ਹੋਏ ਹਨ। ਅਧਿਕਾਰੀਆਂ ਮੁਤਾਬਕ ਜੇਕਰ ਆਵਾਜਾਈ ਦੀ ਇਜਾਜ਼ਤ ਮਿਲਦੀ ਹੈ ਤਾਂ ਪਹਿਲਾਂ ਹਾਈਵੇਅ ’ਤੇ ਫਸੇ ਵਾਹਨਾਂ ਨੂੰ ਉਨ੍ਹਾਂ ਦੇ ਮੰਜ਼ਿਲ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਹੋਰ ਵਾਹਨਾਂ ਨੂੰ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਤਾਜ਼ੇ ਫ਼ਲਾਂ ਨੂੰ ਲੈ ਕੇ ਕਸ਼ਮੀਰ ਘਾਟੀ ਤੋਂ ਜਾਣ ਵਾਲੇ ਵਾਹਨਾਂ ਨੂੰ 11 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ ਕਿ ਜੇਕਰ ਪੱਥਰਾਂ ਦੇ ਟੁੱਟਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਤਾਂ ਹਾਈਵੇਅ ’ਤੇ ਪਏ ਮਲਬੇ ਨੂੰ ਹਟਾਉਣ ’ਚ 5 ਤੋਂ 6 ਘੰਟੇ ਲੱਗ ਸਕਦੇ ਹਨ।


Tanu

Content Editor

Related News