‘ਸ਼੍ਰੀਨਗਰ ’ਚ ਅੱਤਵਾਦੀ ਹਮਲਾ’ : CRPF ਦੇ 2 ਜਵਾਨ ਸ਼ਹੀਦ, 2 ਜ਼ਖਮੀ

03/26/2021 9:49:32 AM

ਸ਼ਰੀਨਗਰ– ਮੱਧ ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ ਦੇ ਲਾਵੈਯਪੋਰਾ ਇਲਾਕੇ ’ਚ ਵੀਰਵਾਰ ਨੂੰ ਅੱਤਵਾਦੀ ਹਮਲੇ ’ਚ ਸੀ. ਆਰ. ਪੀ. ਐੱਫ. ਦੇ ਇਕ ਅਧਿਕਾਰੀ ਅਤੇ ਜਵਾਨ ਦੀ ਮੌਤ ਹੋ ਗਈ, ਜਦਕਿ 2 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਲਾਵੈਯਪੋਰਾ ਇਲਾਕੇ ’ਚ ਸੀ. ਆਰ. ਪੀ. ਐੱਫ. ਦਲ ’ਤੇ ਗੋਲੀਬਾਰੀ ਕੀਤੀ। ਹਮਲੇ ’ਚ ਸੀ. ਆਰ. ਪੀ. ਐੱਫ. ਦੇ 4 ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ’ਚੋਂ ਇਕ ਸੀ. ਆਰ. ਪੀ. ਐੱਫ. ਜਵਾਨ ਨੇ ਦਮ ਤੋੜ ਦਿੱਤਾ ਜਦਕਿ 3 ਜਵਾਨਾਂ ਨੂੰ ਇਲਾਜ ਲਈ 92 ਬੇਸ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਦੌਰਾਨ 4 ਅੱਤਵਾਦੀ ਢੇਰ

ਮਾਰੇ ਗਏ ਸੀ. ਆਰ. ਪੀ. ਐੱਫ. ਜਵਾਨ ਦੀ ਪਛਾਣ ਐੱਸ. ਆਈ./ਜੀ. ਡੀ. ਮੰਗਾਰਾਮ ਦੇਵ ਦੇ ਰੂਪ ’ਚ ਕੀਤੀ ਗਈ ਹੈ। ਉੱਧਰ ਜ਼ਖਮੀਆਂ ਦੀ ਪਛਾਣ ਸੀ. ਟੀ./ਜੀ. ਡੀ. ਨਾਜ਼ਿਮ ਅਲੀ, ਸੀ. ਟੀ/ਜੀ. ਡੀ. ਜਗਨਾਥ ਰਾਏ ਅਤੇ ਸੀ. ਟੀ./ਡੀ. ਵੀ. ਆਰ. ਅਸ਼ੋਕ ਕੁਮਾਰ ਦੇ ਰੂਪ ’ਚ ਕੀਤੀ ਗਈ ਹੈ। ਸੀ. ਆਰ. ਪੀ. ਐੱਫ. ਦੇ ਬੁਲਾਰੇ ਓ. ਪੀ. ਐੱਸ. ਤਿਵਾਰੀ ਨੇ ਕਿਹਾ ਕਿ ਅੱਤਵਾਦੀ ਹਮਲੇ ’ਚ ਜ਼ਖਮੀ ਹੋਏ ਸੀ. ਆਰ. ਪੀ. ਐੱਫ. ਚਾਲਕ ਅਸ਼ੋਕ ਕੁਮਾਰ ਨੇ ਦਮ ਤੋੜ ਦਿੱਤਾ ਹੈ, ਜਿਸ ਦੀ ਪਛਾਣ ਚੰਡੀਗੜ੍ਹ ਨਿਵਾਸੀ ਦੇ ਰੂਪ ’ਚ ਕੀਤੀ ਗਈ ਹੈ।

ਇਹ ਵੀ ਪੜ੍ਹੋ : ਘਾਟੀ ਛੱਡ ਚੁੱਕੇ ਕਸ਼ਮੀਰ ਵਾਸੀਆਂ ਦੀ ਵਾਪਸੀ, ਹੁਣ ਤੱਕ 44167 ਪਰਿਵਾਰ ਵਾਪਸ ਪਰਤੇ

ਸਾਰੇ ਜਵਾਨ ਸੀ. ਆਰ. ਪੀ. ਐੱਫ. ਦੇ ਈ/73 ਬਟਾਲੀਅਨ ਤੋਂ ਹਨ। ਇਸ ਦੌਰਾਨ ਆਈ. ਜੀ. ਪੀ. ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਇਸ ਹਮਲੇ ’ਚ ਸ਼ਾਮਲ ਹੈ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਹਮਲੇ ਦੌਰਾਨ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਤੋਂ ਏ. ਕੇ. 47 ਰਾਈਫ਼ਲ ਵੀ ਖੋਹ ਲਈ ਹੈ।

ਇਹ ਵੀ ਪੜ੍ਹੋ : ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਆਈ ਕਮੀ ਪਰ ਪਾਕਿਸਤਾਨੀ ਗੋਲੀਬਾਰੀ ਵਧੀ : ਸਰਕਾਰ

DIsha

This news is Content Editor DIsha