ਕੋਰੋਨਾ ਕਾਰਨ ਸ਼੍ਰੀਨਗਰ ਦੇ ਬਜ਼ਾਰਾਂ ''ਚ ਛਾਇਆ ਸੰਨਾਟਾ

07/26/2020 6:59:23 PM

ਸ਼੍ਰੀਨਗਰ- ਈਦ ਉਲ ਅਜਹਾ ਦੇ ਤਿਉਹਾਰ 'ਚ ਸਿਰਫ਼ ਇਕ ਹਫ਼ਤਾ ਬਚਿਆ ਹੈ ਪਰ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਬਜ਼ਾਰਾਂ 'ਚ ਸੰਨਾਟਾ ਪਸਰਿਆ ਹੋਇਆ ਹੈ। ਜੰਮੂ-ਕਸ਼ਮੀਰ 'ਚ ਕੋਵਿਡ-19 ਦੇ ਨਵੇਂ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨਾਲ ਪ੍ਰਦੇਸ਼ ਦੀ ਰਾਜਧਾਨੀ ਸ਼੍ਰੀਨਗਰ ਦੇ ਪ੍ਰਸਿੱਧ ਸੰਡੇ ਬਜ਼ਾਰ 'ਚ ਸੰਨਾਟਾ ਪਸਰਿਆ ਰਿਹਾ। ਪ੍ਰਦੇਸ਼ 'ਚ ਇਸ ਮਹਾਮਾਰੀ ਕਾਰਨ ਹੁਣ ਤੱਕ 305 ਲੋਕਾਂ ਦੀ ਮੌਤ ਹੋ ਚੁਕੀ ਹੈ। ਪ੍ਰਦੇਸ਼ 'ਚ ਪਿਛਲੇ 51 ਦਿਨਾਂ 'ਚ ਇਸ ਜਾਨਲੇਵਾ ਵਿਸ਼ਾਣੂੰ ਕਾਰਨ 270 ਲੋਕਾਂ ਨੇ ਜਾਨ ਗਵਾਈ ਹੈ, ਜਦੋਂ ਕਿ 65 ਦਿਨਾਂ 'ਚ ਇਹ ਗਿਣਤੀ ਵੱਧ ਕੇ 290 ਹੋ ਗਈ ਹੈ। 

ਪ੍ਰਦੇਸ਼ 'ਚ ਐਤਵਾਰ ਨੂੰ ਇਸ ਇਨਫੈਕਸ਼ਨ ਦੇ 523 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੇ ਨਾਲ ਹੀ ਪ੍ਰਦੇਸ਼ 'ਚ ਇਸ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 17305 ਹੋ ਗਈ ਹੈ। ਕਸ਼ਮੀਰ ਘਾਟੀ ਦੇ ਲੋਕਾਂ ਲਈ ਆਕਰਸ਼ਨ ਦਾ ਕੇਂਦਰ ਅਤੇ ਸ਼ਹਿਰ ਦੇ ਮੱਧ 'ਚ ਸਥਿਤ ਹਫ਼ਤਾਵਾਰ ਪਿੱਸੂ ਬਜ਼ਾਰ ਬੰਦ ਹੈ। ਲੋਕਾਂ ਕੋਲ ਵਿਸ਼ੇਸ਼ ਰੂਪ ਨਾਲ ਕਮਜ਼ੋਰ ਵਰਗ ਦੇ ਲੋਕਾਂ ਕੋਲ ਇਸ ਵਾਰ ਬਿਨਾਂ ਨਵੇਂ ਕੱਪੜਿਆਂ ਦੇ ਈਦ ਮਨਾਉਣ ਤੋਂ ਇਲਾਵਾ ਕੋਈ ਦੂਜਾ ਚਾਰਾ ਨਹੀਂ ਹੈ, ਕਿਉਂਕਿ ਇੱਥੇ ਲੋਕਾਂ ਨੂੰ ਉੱਚਿਤ ਕੀਮਤ 'ਤੇ ਸਾਮਾਨ ਉਪਲੱਬਧ ਹੋ ਜਾਂਦਾ ਸੀ।
 


DIsha

Content Editor

Related News