ਸਵੱਛ ਹਵਾ ਸਰਵੇਖਣ ਦੇ ਅਧੀਨ ਚੋਟੀ ਦੀ ਰੈਂਕਿੰਗ ਵਾਲੇ ਸ਼ਹਿਰਾਂ ''ਚ ਸ਼੍ਰੀਨਗਰ ਸ਼ਾਮਲ

08/28/2023 1:03:56 PM

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਸਵੱਛ ਹਵਾ ਸਰਵੇਖਣ-2023 ਦੇ ਅਧੀਨ ਭਾਰਤ ਦੇ ਚੋਟੀ ਰੈਂਕਿੰਗ ਵਾਲੇ ਸ਼ਹਿਰਾਂ 'ਚ ਸਥਾਨ ਹਾਸਲ ਕੀਤਾ ਹੈ। ਇਕ ਅਧਿਕਾਰਤ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ 10 ਲੱਖ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸ ਸ਼ਹਿਰ ਨੇ ਦੇਸ਼ ਭਰ 'ਚ ਚੌਥੀ ਰੈਂਕ ਹਾਸਲ ਕਰ ਕੇ ਮੀਲ ਦਾ ਪੱਥਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਪਹਿਲੇ, ਉੱਤਰ ਪ੍ਰਦੇਸ਼ ਦਾ ਸ਼ਹਿਰ ਆਗਰਾ ਦੂਜੇ ਅਤੇ ਮਹਾਰਾਸ਼ਟਰ ਦਾ ਠਾਣੇ ਸ਼ਹਿਰ ਤੀਜੇ ਸਥਾਨ 'ਤੇ ਹੈ। ਇਸ ਤੋਂ ਇਲਾਵਾ, ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਨੇ ਸਵੱਛ ਹਵਾ ਸਰਵੇਖਣ 2023 ਦੇ ਅਧੀਨ 5ਵੀਂ ਰੈਂਕ ਹਾਸਲ ਕੀਤੀ ਹੈ। ਸਵੱਛ ਹਵਾ ਸਰਵੇਖਣ, ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੇ ਅਧੀਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਐੱਮ.ਈ.ਐੱਫ.ਸੀ.ਸੀ.) ਵਲੋਂ ਆਯੋਜਿਤ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼

ਸ਼੍ਰੀਨਗਰ ਸ਼ਹਿਰ ਦਾ ਮੁਲਾਂਕਣ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨ.ਸੀ.ਏ.ਪੀ.) ਦੇ ਅਧੀਨ ਹਵਾ ਗੁਣਵੱਤਾ 'ਚ ਸੁਧਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਕਦਮਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਸ਼੍ਰੀਨਗਰ 'ਚ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨ.ਸੀ.ਏ.ਪੀ.) ਨੂੰ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਧਰੀ ਅਮਲੀਕਰਨ ਅਤੇ ਨਿਗਰਾਨੀ ਕਮੇਟੀ ਦੇ ਪ੍ਰਧਾਨ ਏਜਾਜ਼ ਅਸਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀਨਗਰ ਸ਼ਹਿਰ ਨੂੰ ਇਕ ਬਿਹਤਰ ਜਗ੍ਹਾ ਬਣਾਉਣ ਲਈ ਸਹਿਯੋਗਾਤਮਕ ਕੋਸ਼ਿਸ਼ ਜਾਰੀ ਰੱਖੇਗਾ। ਸ਼੍ਰੀਨਗਰ ਜ਼ਿਲ੍ਹੇ 'ਚ ਹਵਾ ਗੁਣਵੱਤਾ ਸੂਚਕਾਂਕ ਦੇ ਸੁਧਾਰ ਅਤੇ 2025 ਤੱਕ ਪੀਐਮ 10 ਦੇ ਪੱਧਰ ਨੂੰ ਘੱਟ ਕਰਨ ਅਤੇ ਲਾਗੂ ਕਰਨ ਲਈ ਐੱਨ.ਸੀ.ਏ.ਪੀ. ਲਾਗੂ ਕਰ ਕੇ, ਪ੍ਰਧਾਨ ਏਜਾਜ਼ ਅਸਦ ਦੀ ਪ੍ਰਧਾਨਗੀ 'ਚ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀਨਗਰ ਵਲੋਂ ਕਈ ਪਹਿਲ ਕੀਤੀ ਗਈ ਹੈ। ਦੱਸਣਯੋਗ ਹੈ ਕਿ ਐੱਨ.ਸੀ.ਏ.ਪੀ. ਦੇ ਅਧੀਨ, ਮਿਸ਼ਨ ਲਾਈਫ਼, ਬੰਜਰ ਜ਼ਮੀਨ ਨੂੰ ਮੁੜ ਸੁਰਜੀਤ ਕਰਨ, ਵੱਡੇ ਪੈਮਾਨੇ 'ਤੇ ਰੁੱਖ ਲਗਾਉਣਾ, ਫੁਆਰਾ ਨਿਰਮਾਣ, ਸਫ਼ਾਈ ਅਤੇ ਸਵੀਪਿੰਗ ਮਸ਼ੀਨਾਂ ਦੀ ਖਰੀਦ ਅਤੇ ਆਈ.ਈ.ਸੀ. ਗਤੀਵਿਧੀਆਂ ਸ਼੍ਰੀਨਗਰ ਜ਼ਿਲ੍ਹੇ 'ਚ ਹਵਾ ਗੁਣਵੱਤਾ ਸੂਚਕਾਂਕ 'ਚ ਸੁਧਾਰ ਦੇ ਮੁੱਖ ਘਟਕ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha