ਕਸ਼ਮੀਰ ਯੂਨੀਵਰਸਿਟੀ ਨੇ ਭਾਰਤ ਦੀਆਂ ਸਰਵਉੱਚ ਯੂਨੀਵਰਸਿਟੀਆਂ ''ਚੋਂ ਹਾਸਲ ਕੀਤਾ 19ਵਾਂ ਸਥਾਨ

09/17/2020 5:53:25 PM

ਸ਼੍ਰੀਨਗਰ : ਇਸ ਸਾਲ ਮਈ 'ਚ ਕਸ਼ਮੀਰ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਪ੍ਰਵਾਨਗੀ ਕਾਉਂਸਲ (ਐੱਨ.ਏ.ਏ.ਸੀ) ਵਲੋਂ 'ਏ+ ਗਰੇਡ ਯੂਨੀਵਰਸਿਟੀ' ਦੀ ਮਾਨਤਾ ਦਿੱਤੀ ਗਈ ਹੈ। ਸਾਲ 2020 ਦੀ ਆਊਟਲੁੱਕ ਮੈਗਜ਼ੀਨ ਵਲੋਂ ਯੂਨੀਵਰਸਿਟੀਆਂ ਦੀਆਂ ਸਲਾਨਾ ਰੈਂਕਿੰਗ ਅਨੁਸਾਰ ਕਸ਼ਮੀਰ ਯੂਨੀਵਰਸਿਟੀ ਨੇ ਭਾਰਤ ਦੀਆਂ ਸਰਵਉੱਚ 70 ਪਬਲਿਕ ਯੂਨੀਵਰਸਿਟੀਆਂ 'ਚੋਂ 19ਵਾਂ ਸਥਾਨ ਪ੍ਰਾਪਤ ਕੀਤਾ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਲੁਟੇਰਿਆਂ ਨੇ ਬੰਧਕ ਬਣਾ ਕੇ ਲੁੱਟਿਆ ਸਾਬਕਾ ਫ਼ੌਜੀ ਦਾ ਪਰਿਵਾਰ

ਆਊਟਲੁੱਕ ਮੈਗਜ਼ੀਨ ਵਲੋਂ ਇਹ ਰੈਂਕਿੰਗ ਇਸ ਲਈ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਹਾਸਲ ਹੋ ਸਕੇ। ਕਸ਼ਮੀਰ ਯੂਨੀਵਰਸਿਟੀ ਨੂੰ ਅਕਾਦਮਿਕ ਅਤੇ ਖ਼ੋਜ ਉੱਤਮਤਾ, ਉਦਯੋਗ ਇੰਟਰਫੇਸ ਤੇ ਪਲੇਸਮੈਂਟ ਤੋਂ ਇਲਾਵਾ ਹੋਰ ਮਾਪਦੰਡਾਂ 'ਚ ਆਪਣੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ 1000 'ਚੋਂ ਕੁੱਲ 631.74 ਅੰਕ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ

ਯੂਨੀਵਰਸਿਟੀ ਨੇ ਅਕਾਦਮਿਕ ਅਤੇ ਖ਼ੋਜ ਉੱਤਮਤਾ 'ਚ 272.63 ਅੰਕ ਹਾਸਲ ਕੀਤੇ ਹਨ ਜਦੋਂਕਿ ਉਦਯੋਗ ਇੰਟਰਫੇਸ ਅਤੇ ਪਲੇਸਮੈਂਟ 'ਚੋਂ 129.88 ਅੰਕ ਹਾਸਲ ਕੀਤੇ ਹਨ। ਯੂਨੀਵਰਸਿਟੀ ਨੇ ਬੁਨਿਆਦੀ ਅਤੇ ਹੋਰ ਸਹੂਲਤਾਂ ਦੀ ਉਪਲਬਧਤਾ ਦੇ ਆਧਾਰ 'ਤੇ 77.06 ਅੰਕ ਹਾਸਲ ਕੀਤੇ ਹਨ ਜਦਕਿ ਪ੍ਰਸ਼ਾਸਨ ਅਤੇ ਦਾਖ਼ਲੇ 'ਚ 97.92 ਅੰਕ ਹਾਸਲ ਕੀਤੇ ਹਨ। ਯੂਨੀਵਰਸਿਟੀ ਨੇ ਵਿਭਿੰਨਤਾ ਅਤੇ ਆਊਟਰੀਚ ਪ੍ਰੋਗਰਾਮਾਂ 'ਚ 54.25 ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੇ ਐੱਨ.ਆਈ.ਆਰ.ਐੱਫ਼ 2020 'ਚ 48ਵਾਂ ਸਥਾਨ ਪ੍ਰਾਪਤ ਕੀਤਾ ਸੀ, ਜਿਸ ਨੇ ਭਾਰਤੀ ਯੂਨੀਵਰਸਿਟੀ 'ਚ 46.99 ਅੰਕ ਹਾਸਲ ਕੀਤੇ ਸਨ। 
 


Baljeet Kaur

Content Editor

Related News