ਸ਼੍ਰੀਨਗਰ ’ਚ 100 ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ’ਚ ਤਬਦੀਲ ਹੋਇਆ ਹਜ ਹਾਊਸ

05/09/2021 3:03:58 PM

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਕੋਰੋਨਾ ਲਾਗ ਦੀ ਦੂਜੀ ਲਹਿਰ ਦੇ ਚੱਲਦੇ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦਰਮਿਆਨ ਸ਼੍ਰੀਨਗਰ ਸਥਿਤ ਹਜ ਹਾਊਸ ਨੂੰ ਮਰੀਜ਼ਾਂ ਦੀ ਸਹੂਲਤ ਅਤੇ ਦੇਖਭਾਲ ਲਈ ਕੋਵਿਡ ਕੇਅਰ ਸੈਂਟਰ ’ਚ ਬਦਲ ਦਿੱਤਾ ਗਿਆ ਹੈ। ਹਜ ਹਾਊਸ ਵਿਚ 100 ਬੈੱਡ ਹਨ, ਜਿਸ ’ਚੋਂ 72 ਬੈੱਡਾਂ ’ਤੇ ਆਕਸੀਜਨ ਦੀ ਸਹੂਲਤ ਹੈ। ਹਜ ਹਾਊਸ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਕਨਸੈਂਟ੍ਰੇਟ, ਮਿੰਨੀ ਵੈਂਟੀਲੇਟਰ ਅਤੇ ਆਕਸੀਮੀਟਰ ਦੀ ਸਹੂਲਤ ਵੀ ਦੇ ਰਿਹਾ ਹੈ। 

PunjabKesari

ਜੈਦ ਜੋ ਇੱਥੋਂ ਦੇ ਸਥਾਨਕ ਵਾਸੀ ਹਨ, ਉਨ੍ਹਾਂ ਨੂੰ ਹਜ ਹਾਊਸ ਤੋਂ ਮਦਦ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡਾ ਮਰੀਜ਼ ਕੋਰੋਨਾ ਪਾਜ਼ੇਟਿਵ ਸੀ ਅਤੇ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ ਹੈ। ਉਸ ਦਾ ਆਕਸੀਜਨ ਦਾ ਪੱਧਰ 85-88 ਤੱਕ ਡਿੱਗ ਗਿਆ ਸੀ। ਸਾਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਆਕਸੀਜਨ ਕਨਸੈਂਟ੍ਰੇਟ ਦੀ ਲੋੜ ਹੋਵੇਗੀ। ਹਾਲਾਂਕਿ ਇਹ ਉਪਲੱਬਧ ਨਹੀਂ ਸੀ। ਅਸੀਂ ਹਜ ਹਾਊਸ ਵਿਚ ਇਸ ਸੈਂਟਰ ਬਾਰੇ ਸੁਣਿਆ ਸੀ, ਇੱਥੇ ਆਉਣ ’ਤੇ ਸਾਨੂੰ ਚੰਗੀ ਮਦਦ ਮਿਲੀ।

PunjabKesari
ਸ਼੍ਰੀਨਗਰ ਦੇ ਵਧੀਕ ਡੀ. ਸੀ. ਹਨੀਫ ਬਾਲਕੀ ਨੇ ਕਿਹਾ ਕਿ ਪਿਛਲੇ ਸਾਲ ਹਜ ਹਾਊਸ ਵਿਚ ਕੋਰੋਨਾ ਮਰੀਜ਼ਾਂ ਲਈ ਸਹੂਲਤ ਸ਼ੁਰੂ ਕੀਤੀ ਗਈ ਸੀ। ਇਸ ਵਾਰ ਅਸੀਂ ਇਸ ਸਹੂਲਤ ਲਈ ਕਨਸੈਂਟ੍ਰੇਟ ਨਾਲ ਆਕਸੀਜਨ ਬੈਕਅੱਪ ਦਿੱਤਾ ਹੈ। ਇਹ ਸਹੂਲਤ ਘੱਟ ਗੰਭੀਰ ਮਰੀਜ਼ਾਂ ਲਈ ਹੈ, ਜਿਨ੍ਹਾਂ ਨੂੰ ਮੈਡੀਕਲ ਦੀ ਜ਼ਰੂਰਤ ਹੈ। ਪਿਛਲੇ 4-5 ਦਿਨਾਂ ਵਿਚ ਮੈਂ ਵੇਖਿਆ ਕਿ ਕੁਝ ਮਰੀਜ਼ ਬਿਹਤਰ ਹੋ ਕੇ ਘਰਾਂ ਲਈ ਰਵਾਨਾ ਹੋ ਰਹੇ ਹਨ। ਬਾਲਕੀ ਨੇ ਕਿਹਾ ਕਿ ਲੱਗਭਗ 50 ਕਨਸੈਂਟ੍ਰੇਟ ਮੁੱਖ ਮੈਡੀਕਲ ਅਧਿਕਾਰੀ ਵਲੋਂ ਪਹਿਲਾਂ ਦਿੱਤੇ ਗਏ ਸਨ, 50 ਹੋਰ ਦਿੱਤੇ ਜਾਣਗੇ। ਇੱਥੇ ਇਕ ਚੰਗੀ ਸਹੂਲਤ ਹੈ। ਛੇਤੀ ਹੀ ਹੋਰ ਵੱਧ ਸਹੂਲਤਾਂ ਆਉਣ ਵਾਲੀਆਂ ਹਨ।

ਦੱਸ ਦੇਈਏ ਕਿ ਹਾਲ ਹੀ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਅਤੇ ਭਾਰਤੀ ਫ਼ੌਜ ਨੇ ਚਿਨਾਰ ਕੋਰ ਵਲੋਂ ਜੰਮੂ-ਕਸ਼ਮੀਰ ਦੇ ਰੰਗਰੇਥ ਖੇਤਰ ਵਿਚ 250 ਬੈੱਡ ਦਾ ਕੋਵਿਡ ਸੈਂਟਰ ਖੋਲ੍ਹਿਆ ਗਿਆ ਸੀ। ਇਸ ਤੋਂ ਪਹਿਲਾਂ ਇਕ ਇਨਡੋਰ ਸਪੋਰਟਸ ਸਟੇਡੀਅਮ ਨੂੰ ਸ਼੍ਰੀਨਗਰ ਵਿਚ ਕੋਵਿਡ ਕੇਅਰ ਸੈਂਟਰ ਵਿਚ ਬਦਲ ਦਿੱਤਾ ਗਿਆ ਸੀ। ਇੱਥੇ ਗੱਦੇ, ਸਿਰਹਾਣੇ ਅਤੇ ਕੰਬਲ ਨਾਲ 110 ਬੈੱਡ ਹਨ। ਉੱਥੇ ਹੀ ਅਧਿਕਾਰਤ ਅੰਕੜਿਆਂ ਮੁਤਾਬਕ ਜੰਮੂ-ਕਸ਼ਮੀਰ ਵਿਚ 44,307 ਸਰਗਰਮ ਕੇਸ ਹਨ।


Tanu

Content Editor

Related News