ਸ਼੍ਰੀ-ਸ਼੍ਰੀ ਰਵੀਸ਼ੰਕਰ ਦੀ ਅਯੁੱਧਿਆ ਯਾਤਰਾ ਦਾ ਵਿਰੋਧ ਸ਼ੁਰੂ

02/14/2018 11:57:39 AM

ਅਯੁੱਧਿਆ — ਵਿਵਾਦਿਤ ਬਾਬਰੀ ਮਸਜਿਦ ਦੇ ਮੁਦੱਈ ਰਹੇ ਹਾਜ਼ੀ ਮੁਹੰਮਦ ਹਾਸ਼ਿਮ ਅੰਸਾਰੀ ਦੇ ਉੱਤਰਾਧਿਕਾਰੀ ਅਤੇ ਬਾਬਰੀ ਮਸਜਿਦ ਦੇ ਹਮਾਇਤੀ ਮੁਹੰਮਦ ਇਕਬਾਲ ਨੇ ਕਿਹਾ ਹੈ ਕਿ ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਸ਼੍ਰੀ-ਸ਼੍ਰੀ ਰਵੀਸ਼ੰਕਰ ਮੰਦਰ-ਮਸਜਿਦ ਵਿਵਾਦ ਦਾ ਹੱਲ ਲੱਭਣ ਨਹੀਂ ਬਲਕਿ ਹਿੰਦੂ-ਮੁਸਲਿਮ ਏਕਤਾ ਵਿਗਾੜਨ ਅਯੁੱਧਿਆ ਆ ਰਹੇ ਹਨ। ਉਨ੍ਹਾਂ ਅੱਜ ਇੱਥੇ ਕਿਹਾ ਕਿ ਅਜੇ ਕੁਝ ਹੀ ਦਿਨ ਪਹਿਲਾਂ ਹੀ ਰਵੀਸ਼ੰਕਰ ਸ਼੍ਰੀ ਰਾਮ ਜਨਮ ਭੂਮੀ ਟਰੱਸਟ ਪ੍ਰਧਾਨ ਅਤੇ ਮਨੀਰਾਮ ਦਾਸ ਛਾਉਣੀ ਦੇ ਮਹੰਤ ਨ੍ਰਿਤਯਾਗੋਪਾਲਦਾਸ ਦਾਸ ਸਣੇ ਬਾਬਰੀ ਮਸਜਿਦ ਦੇ ਹਮਾਇਤੀਆਂ ਨੂੰ ਮਿਲੇ ਸਨ ਪਰ ਨਤੀਜਾ ਜ਼ੀਰੋ ਨਿਕਲਿਆ।