ਬੰਬ ਧਮਾਕਿਆਂ ਤੋਂ ਬਾਅਦ ਸ਼੍ਰੀਲੰਕਾ ''ਚ ਐਮਰਜੰਸੀ ਐਲਾਨ, ਭਾਰਤੀ ਸਮੁੰਦਰੀ ਸਰਹੱਦ ''ਤੇ ਹਾਈ ਅਲਰਟ

04/22/2019 5:18:15 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਮੌਕੇ 'ਤੇ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੁਣ ਪੁਰੇ ਦੇਸ਼ 'ਚ ਐਮਰਜੰਸੀ ਐਲਾਨ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਮੈਤ੍ਰੀਪਾਲ ਸਿਰਿਸੇਨਾ ਨੇ ਐਲਾਨ ਕੀਤਾ ਹੈ ਕਿ ਸ਼੍ਰੀਲੰਕਾ 'ਚ ਅੱਜ ਰਾਤ ਤੋਂ ਐਮਰਜੰਸੀ ਲਾਗੂ ਕਰ ਦਿੱਤੀ ਜਾਵੇਗਾ । ਉਥੇ ਹੀ ਸ਼੍ਰੀਲੰਕਾ ਨਾਲ ਲੱਗਦੀ ਭਾਰਤੀ ਸਮੁੰਦਰੀ ਸਰਹੱਦ 'ਤੇ ਵੀ ਕੋਸਟਗਾਰਡ ਬਲ ਨੇ ਹਾਈ ਅਲਰਟ ਐਲਾਨ ਕਰ ਦਿੱਤੀ ਹੈ। ਆਤਮਘਾਤੀ ਹਮਲਾਵਰਾਂ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਮੁੰਦਰੀ ਸਰਹੱਦ 'ਤੇ ਨਿਗਰਾਨੀ ਜਹਾਜ਼ ਤਾਇਨਾਤ ਕੀਤਾ ਗਿਆ ਹੈ। 

ਦਰਅਸਲ ਐਤਵਾਰ ਨੂੰ ਲਗਾਤਾਰ 8 ਧਮਾਕਿਆਂ ਤੋਂ ਬਾਅਦ ਦੇਰ ਰਾਤ ਫਿਰ ਕੋਲੰਬੋ 'ਚ ਬੰਬ ਦੀ ਸੂਚਨਾ ਨਾਲ ਹੜਕੰਪ ਮਚ ਗਿਆ । ਇਹ ਬੰਬ ਕੋਲੰਬੋ ਏਅਰਪੋਰਟ ਦੇ ਬਾਹਰ ਰੱਖਿਆ ਗਿਆ ਸੀ । ਸੂਚਨਾ ਮਿਲਦੇ ਦੀ ਮੌਕੇ 'ਤੇ ਪਹੁੰਚੀ ਪੁਲਸ ਦੀ ਟੀਮ ਨੇ ਬੰਬ ਨੂੰ ਡਿਫਿਊਜ਼ ਕੀਤਾ । ਇਸ ਤੋਂ ਪਹਿਲਾਂ ਕੋਲੰਬੋ 'ਚ ਚਰਚਾਂ, ਹੋਟਲਾਂ 'ਚ ਹੋਏ ਆਤਮਘਾਤੀ ਹਮਲੀਆਂ ਸਮੇਤ 8 ਬੰਬ ਧਮਾਕਿਆਂ 'ਚ 290 ਲੋਕਾਂ ਦੀ ਮੌਤ ਹੋ ਗਈ ਜਦਕਿ ਕਰੀਬ 500 ਹੋਰ ਲੋਕ ਜਖ਼ਮੀ ਹੋ ਗਏ । ਮਰਨ ਵਾਲਿਆਂ 'ਚ ਪੰਜ ਭਾਰਤੀ ਵੀ ਸ਼ਾਮਿਲ ਹਨ । 

ਦੱਸਦਈਏ ਕਿ ਸ਼੍ਰੀਲੰਕਾਈ ਪੁਲਸ ਨੇ ਇਨ੍ਹਾਂ ਲੜੀਵਾਰ ਧਮਾਕਿਆਂ ਨੂੰ ਲੈ ਕੇ ਹੁਣ ਤੱਕ 24 ਲੋਕਾਂ ਨੂੰ ਗਿਰਫਤਾਰ ਕੀਤਾ ਹੈ । ਹਾਲਾਂਕਿ ਪੁਲਸ ਨੇ ਉਨ੍ਹਾਂ ਲੋਕਾਂ ਦੀ ਜਾਣਕਾਰੀ ਨੂੰ ਸਾਰਵਜਨਿਕ ਨਹੀਂ ਕੀਤਾ ਹੈ । ਇਹ ਧਮਾਕੇ ਸਥਾਨਕ ਸਮੇਂਮੁਤਾਬਕ9 ਵਜੇ ਦੇ ਕਰੀਬ ਈਸਟਰ ਪ੍ਰਾਰਥਨਾ ਸਭਾ ਦੇ ਦੌਰਾਨ ਕੋਲੰਬੋ ਦੇ ਸੇਂਟ ਐਂਥਨੀ ਗਿਰਜਾਘਰ,  ਪੱਛਮੀ ਤੱਟੀ ਸ਼ਹਿਰ ਨੇਗੋਂਬੋ ਦੇ ਸੈਂਟ ਸੇਬੇਸਟੀਅਨ ਗਿਰਜਾਘਰ ਤੇ ਬਟਿਕਲੋਵਾ ਦੇ ਜਿਓਨ ਗਿਰਜਾਘਰ 'ਚ ਹੋਏ। ਕੋਲੰਬੋ ਤੇ ਤਿੰਨ ਪੰਜ ਤਾਰਾ ਹੋਟਲਾਂ ਸ਼ਾਂਗਰੀ ਲਾ, ਸਿਨਾਮੋਨ ਗ੍ਰੈਂਡ ਤੇ ਕਿੰਗਸਬਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

Baljit Singh

This news is Content Editor Baljit Singh