ਜਦੋਂ ਐੱਸ. ਪੀ. ਓ. ਨੇ ਗ੍ਰੇਨੇਡ ਨੂੰ ਸ਼ਾਂਤ ਕਰਕੇ ਬਚਾਈ ਗਈ ਜਵਾਨਾਂ ਦੀ ਜਾਨ

09/24/2017 5:29:20 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਅੱਜ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੈੱਫ.) ਦੀ ਚੌਂਕੀ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਹਮਲਾ ਕੀਤਾ, ਜਿਸ 'ਚ ਦੋ ਪੁਲਸ ਕਰਮਚਾਰੀਆਂ ਅਤੇ ਸੀ. ਆਰ. ਪੀ. ਐੈੱਫ. ਦੇ ਇਕ ਜਵਾਨ ਸਮੇਤ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਇੱਥੇ ਲੱਗਭਗ 55 ਕਿਲੋਮੀਟਰ ਦੂਰ ਮੁੱਖ ਸੋਪੋਰ ਚੌਂਕ 'ਤੇ ਭਾਰਤੀ ਸਟੇਟ ਬੈਂਕ ਕੋਲ ਸੀ. ਆਰ. ਪੀ. ਐੈੱਫ. ਦੀ ਚੌਂਕੀ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ। ਨਾਲ ਹੀ ਸੀ. ਆਰ. ਪੀ. ਐੈੱਫ. ਦੇ ਇਕ ਜਵਾਨ ਦੀ ਫੁਰਤੀ ਨੇ ਕਈ ਜਵਾਨਾਂ ਦੀਆਂ ਜਾਨ ਬਚਾਈ।
ਦਰਅਸਲ ਅੱਤਵਾਦੀ ਜਵਾਨਾਂ 'ਤੇ ਹਮਲਾ ਕਰਨ ਚਾਹੁੰਦੇ ਸਨ, ਜਿਵੇਂ ਹੀ ਗ੍ਰੇਨੇਡ ਵਾਹਨ ਵੱਲ ਸੁੱਟਿਆ। ਉੱਥੇ ਮੌਜ਼ੂਦ ਐੈੱਸ. ਪੀ. ਓ. ਨੇ ਉਸ ਨੇ ਤੁਰੰਤ ਉਸ 'ਤੇ ਕਾਬੂ ਪਾ ਲਿਆ ਅਤੇ ਸੁਰੱਖਿਅਤ ਸਥਾਨ ਵੱਲ ਸੁੱਟ ਦਿੱਤਾ। ਗ੍ਰੇਨੇਡ ਐੈੱਸ. ਬੀ. ਐੈੱਫ. ਦੀ ਇਮਾਰਤ ਨਜ਼ਦੀਕ ਜਾ ਕੇ ਡਿੱਗਿਆ, ਜਿਸ 'ਚ ਉਸ ਜਵਾਨ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ। ਹਾਲਾਂਕਿ ਜਵਾਨ ਦੀ ਇਸ ਫੁਰਤੀ ਕਾਰਨ ਉੱਥੇ ਮੌਜ਼ੂਦ ਸੀ. ਆਰ. ਪੀ. ਐੈੱਫ. ਦੇ ਜਵਾਨਾਂ ਦੀ ਜਾਨ ਬਚਾਈ ਗਈ।
ਐੈੱਸ. ਐੈੱਸ. ਪੀ. ਹਰਮੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਇਹ ਗ੍ਰੇਨੇਡ ਉੱਥੇ ਫੱਟ ਜਾਂਦਾ ਤਾਂ ਕਈਆਂ ਦੀ ਜਾਨ ਲੈ ਲੈਂਦਾ। ਜੰਮੂ ਕਸ਼ਮੀਰ ਪੁਲਸ ਨੇ ਇਸ ਜਵਾਨ ਦੀ ਕਾਫੀ ਤਾਰੀਫ ਕੀਤੀ ਹੈ। ਸਿੰਘ ਨੇ ਕਿਹਾ ਹੈ ਕਿ ਇਸ ਜਵਾਨ ਨੂੰ ਇਨਾਮ ਵੀ ਦਿੱਤਾ ਜਾਵੇਗਾ ਅਤੇ ਉਸ ਨੂੰ ਕਾਂਸਟੇਬਲ ਅਹੁੱਦੇ 'ਤੇ ਨਿਯੁਕਤੀ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਗ੍ਰੇਨੇਡ ਹਮਲੇ ਦੇ ਪਿੱਛੇ ਲਸ਼ਕਰ-ਏ-ਤੌਇਬਾ ਦਾ ਹੱਥ ਹੈ।