ਸਪਾਈਸਜੈੱਟ ਹੱਜ ਯਾਤਰੀਆਂ ਲਈ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਚਲਾਏਗੀ 37 ਵਿਸ਼ੇਸ਼ ਉਡਾਣਾਂ

06/02/2022 3:44:58 PM

ਨਵੀਂ ਦਿੱਲੀ- ਸਪਾਈਸਜੈੱਟ ਨੇ ਵੀਰਵਾਰ ਨੂੰ ਕਿਹਾ ਕਿ ਹਵਾਬਾਜ਼ੀ ਕੰਪਨੀ ਮੱਕਾ ਅਤੇ ਮਦੀਨਾ ਜਾਣ ਵਾਲੇ ਭਾਰਤੀ ਹੱਜ ਯਾਤਰੀਆਂ ਲਈ ਭਾਰਤ ਅਤੇ ਸਾਊਦੀ ਅਰਬ ਦਰਮਿਆਨ 31 ਜੁਲਾਈ ਤੱਕ 37 ਵਿਸ਼ੇਸ਼ ਉਡਾਣਾਂ ਚਲਾਏਗੀ।ਏਅਰਲਾਈਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, ''ਸ਼੍ਰੀਨਗਰ ਤੋਂ ਮਦੀਨਾ ਲਈ ਵਿਸ਼ੇਸ਼ ਉਡਾਣ 5 ਜੂਨ ਤੋਂ 20 ਜੂਨ ਤੱਕ ਚੱਲੇਗੀ। ਜੇਦਾਹ ਤੋਂ ਸ਼੍ਰੀਨਗਰ ਵਾਪਸੀ ਦੀ ਉਡਾਣ 15 ਜੁਲਾਈ ਤੋਂ 31 ਜੁਲਾਈ ਤੱਕ ਚੱਲੇਗੀ। ਕੰਪਨੀ ਨੇ ਦਾਅਵਾ ਕੀਤਾ ਕਿ ਇਸ ਸਾਲ ਹੱਜ ਉਡਾਣਾਂ ਚਲਾਉਣ ਵਾਲੀ ਸਪਾਈਸਜੈੱਟ ਇਕਲੌਤੀ ਭਾਰਤੀ ਏਅਰਲਾਈਨ ਹੈ।

"ਸਪਾਈਸਜੈੱਟ ਨੇ ਪਹਿਲਾਂ ਗਯਾ ਅਤੇ ਸ਼੍ਰੀਨਗਰ ਤੋਂ ਵਿਸ਼ੇਸ਼ ਹੱਜ ਉਡਾਣਾਂ ਚਲਾਈਆਂ ਸਨ, ਜੋ ਲਗਭਗ 19,000 ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਸਥਾਨ ਲੈ ਕੇ ਗਈਆਂ ਸਨ। ਕੋਵਿਡ-19 ਮਹਾਮਾਰੀ ਦੇ ਕਾਰਨ ਦੋ ਸਾਲ ਦੇ ਵਿਰਾਮ ਤੋਂ ਬਾਅਦ ਵਿਸ਼ੇਸ਼ ਹੱਜ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਹੋਣਾ ਤੈਅ ਹੈ।

Tanu

This news is Content Editor Tanu