ਸਪਾਈਸ ਜੈੱਟ ਦੀ ਗੁਹਾਟੀ-ਢਾਕਾ ਵਿਚਕਾਰ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ

07/01/2019 3:40:31 PM

ਗੁਵਾਹਾਟੀ — ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਸਪਾਈਸ ਜੈੱਟ ਨੇ ਸੋਮਵਾਰ ਨੂੰ ਗੁਵਾਹਾਟੀ ਅਤੇ ਢਾਕਾ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲੀ ਉਡਾਣ ਨੂੰ ਪ੍ਰਸਿੱਧ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਸਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਹਰੀ ਝੰਡੀ ਦਿਖਾਈ। ਕੰਪਨੀ ਨੇ ਇਸ ਸੇਵਾ ਲਈ ਬਾਮਬ੍ਰੇਡਿਅਰ ਕਿਊ400 ਜਹਾਜ਼ ਨੂੰ ਲਗਾਇਆ ਹੈ। ਇਹ ਰੋਜ਼ਾਨਾ ਗੁਹਾਟੀ ਤੋਂ ਸਵੇਰੇ 11:55 ਵਜੇ ਰਵਾਨਾ ਹੋ ਕੇ ਦੁਪਹਿਰ ਦੇ ਸਮੇਂ 2:10 ਵਜੇ ਢਾਕਾ ਪਹੁੰਤੇਗਾ। ਇਸ ਮੌਕੇ 'ਤੇ ਸੋਨੋਵਾਲ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਗੁਹਾਟੀ ਤੋਂ ਸਾਰੇ ਆਸਿਆਨ ਦੇਸ਼ਾਂ ਅਤੇ ਭੂਟਾਨ, ਨੇਪਾਲ ਨਾਲ ਸੰਪਰਕ ਜੋੜਣ ਦੀ ਹੈ। ਇਸ ਦੇ ਲਈ ਉਹ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਗੱਲ ਵੀ ਕਰ ਚੁੱਕੇ ਹਨ।