ਭਾਰਤ ਦੀ ਜੀ-20 ਦੀ ਪ੍ਰਧਾਨਗੀ 'ਤੇ ਬੋਲੇ ਫ੍ਰਾਂਸੀਸੀ ਰਾਸ਼ਟਰਪਤੀ, PM ਮੋਦੀ ਬਾਰੇ ਕਹੀ ਇਹ ਖ਼ਾਸ ਗੱਲ

12/04/2022 11:28:43 AM

ਇੰਟਰਨੈਸ਼ਨਲ ਡੈਸਕ (ਬਿਊਰੋ) 1 ਦਸੰਬਰ, 2022 ਨੂੰ ਭਾਰਤ ਨੇ ਅਧਿਕਾਰਤ ਤੌਰ 'ਤੇ ਜੀ-20 ਦੇਸ਼ਾਂ ਦੀ ਪ੍ਰਧਾਨਗੀ ਸ਼ੁਰੂ ਕੀਤੀ। ਇਸ ਦੀ ਸ਼ੁਰੂਆਤ ਵੀਰਵਾਰ ਨੂੰ G-20 ਯੂਨੀਵਰਸਿਟੀ ਕਨੈਕਟ ਈਵੈਂਟ ਤੋਂ ਹੋਈ ਅਤੇ 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਰਥਿਕ ਦ੍ਰਿਸ਼ਟੀਕੋਣ ਤੋਂ ਵਿਸ਼ਵ ਦੇ ਚੋਟੀ ਦੇ 20 ਰਾਜ ਮੁਖੀਆਂ ਦੀ ਮੀਟਿੰਗ ਨਾਲ ਸਮਾਪਤ ਹੋਵੇਗਾ।

 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ 'ਓਪਨ ਵਰਕ ਪਰਮਿਟ' ਦੇ ਵਿਸਥਾਰ ਦਾ ਕੀਤਾ ਐਲਾਨ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵੀਟ ਕੀਤਾ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ- ਇੱਕ ਧਰਤੀ।ਇੱਕ ਪਰਿਵਾਰ।ਇੱਕ ਭਵਿੱਖ। ਭਾਰਤ ਨੇ ਜੀ-20 ਦੀ ਪ੍ਰਧਾਨਗੀ ਸੰਭਾਲ ਲਈ ਹੈ। ਮੈਨੂੰ ਭਰੋਸਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ ਸਾਨੂੰ ਇੱਕ ਸ਼ਾਂਤੀ ਦੀ ਦੁਨੀਆ ਅਤੇ ਇੱਕ ਵਧੇਰੇ ਟਿਕਾਊ ਸੰਸਾਰ ਬਣਾਉਣ ਲਈ ਇਕੱਠੇ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana