ਮਨੋਹਰ ਪਾਰਿਕਰ ਦੀ ਸਿਹਤ ''ਚ ਸੁਧਾਰ ਲਈ ਮੰਦਰਾਂ ''ਚ ਵਿਸ਼ੇਸ਼ ਪੂਜਾ ਦਾ ਆਯੋਜਨ

02/21/2018 5:55:56 PM

ਮੁੰਬਈ— ਮੁੰਬਈ ਦੇ ਇਕ ਹਸਪਤਾਲ ਵਿਚ ਇਲਾਜ ਲਈ ਭਰਤੀ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਦੀ ਕਾਮਨਾ ਨਾਲ ਗੋਆ ਦੇ ਕਈ ਮੰਦਰਾਂ ਵਿਚ ਵਿਸ਼ੇਸ਼ ਪੂਜਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪਾਰਿਕਰ ਪੇਟ ਦੀ ਬੀਮਾਰੀ ਤੋਂ ਪੀੜਤ ਹਨ ਅਤੇ 15 ਫਰਵਰੀ ਤੋਂ ਸਥਾਨਕ ਲੀਲਾਵਤੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਣਜੀ ਤੋਂ 45 ਕਿਲੋਮੀਟਰ ਦੂਰ ਸੱਤਾਰੀ ਖੇਤਰ ਦੇ ਇਕ ਪਿੰਡ ਧਾਵੇਮ ਵਿਖੇ ਭਗਵਾਨ ਹਨੂਮਾਨ ਜੀ ਦਾ ਸ਼੍ਰੀ ਮਾਰੂਤੀ ਮੰਦਰ ਸ਼ਾਇਦ ਪਹਿਲਾ ਮੰਦਰ ਹੈ, ਜਿਥੇ ਇਸ ਸਬੰਧੀ ਪੂਜਾ ਕੀਤੀ ਗਈ ਅਤੇ ਸੈਂਕੜੇ ਪਿੰਡ ਵਾਸੀਆਂ ਨੇ ਮਹਾ ਮਰਤੰਜਯਾ ਦਾ ਜਾਪ ਸ਼ੁਰੂ ਕੀਤਾ। ਇਸ ਜਾਪ ਵਿਚ ਹਿੱਸਾ ਲੈ ਰਹੇ ਇਕ ਸਥਾਨਕ ਵਿਅਕਤੀ ਰਾਮ ਮਰਾਠੇ ਨੇ ਕਿਹਾ ਕਿ ਅਸੀਂ ਮੰਤਰਾਂ ਦਾ ਜਾਪ ਸ਼ੁਰੂ ਕੀਤਾ ਹੈ ਜੋ 2 ਦਿਨ ਤਕ ਚੱਲੇਗਾ। ਅਸੀਂ ਲਗਾਤਾਰ ਮੰਤਰ ਜਾਪ ਕਰ ਕੇ ਪ੍ਰਮਾਤਮਾ ਨੂੰ ਆਪਣੇ ਮੁੱਖ ਮੰਤਰੀ ਦੀ ਵਧੀਆ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਾਂ।