Republic Day 2020: ਭਾਰਤ ਪੁੱਜੇ ਖਾਸ ਮਹਿਮਾਨ, ਜਾਣੋ ਕਿਉਂ ਖਾਸ ਹੈ ਦੱਖਣੀ ਅਮਰੀਕਾ ਦੇਸ਼

01/25/2020 1:28:26 AM

ਨਵੀਂ ਦਿੱਲੀ — ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਹਨ। ਦੱਖਣੀ ਅਮਰੀਕਾ 'ਚ ਸਭ ਤੋਂ ਮਜ਼ਬੂਤ ਅਰਥਵਿਵਸਥਾ ਵਾਲੇ ਇਸ ਦੇਸ਼ ਦੇ ਨਾਲ ਭਾਰਤ ਦੇ ਕੂਟਨੀਤਕ ਸਬੰਧ ਕਈ ਮਾਇਨੇ 'ਚ ਖਾਸ ਹੈ। ਗਣਤੰਤਰ ਦਿਵਸ ਸਮਾਗਮ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ ਚਾਰ ਦਿਨਾਂ ਦੌਰੇ 'ਤੇ ਇਥੇ ਆਏ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਲਾਰਾ ਵੀ ਹੈ। ਰਾਸ਼ਟਰਪਤੀ ਨਾਲ ਵਪਾਰੀਆਂ, ਅਧਿਕਾਰੀਆਂ ਤੇ ਮੰਤਰੀਆਂ ਦਾ ਇਕ ਵਫਦ ਵੀ ਪਹੁੰਚਿਆ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ ਕਈ ਮਾਇਨੇ 'ਚ ਖਾਸ ਹੈ। ਬ੍ਰਾਜ਼ੀਲ ਦੁਨੀਆ ਦੀ ਪੰਜ ਉਭਰਦੀ ਅਰਥਵਿਵਸਥਾ ਦਾ ਸਮੂਹ ਬ੍ਰਿਕਸ ਦਾ ਵੀ ਮੈਂਬਰ ਹੈ।
ਬ੍ਰਿਕਸ ਦੇਸ਼ਾਂ 'ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹੈ। ਅਜਿਹੇ 'ਚ ਉਨ੍ਹਾਂ ਦੇ ਦੌਰੇ ਦਾ ਕੂਟਨੀਤਕ ਮਹੱਤਵ ਵੀ ਹੈ, ਜੋ ਬ੍ਰਾਜ਼ੀਲ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 15 ਸਮਝੌਤਿਆਂ 'ਤੇ ਦਸਤਖਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਭਾਰਤ ਅਤੇ ਬ੍ਰਾਜ਼ੀਲ ਦਾ ਦੋ-ਪੱਖੀ ਵਪਾਰ 2018-2019 'ਚ ਕਰੀਬ 8.2 ਅਰਬ ਅਮਰੀਕੀ ਡਾਲਰ ਰਿਹਾ ਸੀ। ਭਾਰਤ, ਬ੍ਰਾਜ਼ੀਲ 'ਚ ਮੁੱਖ ਰੂਪ ਨਾਲ ਖੇਤੀਬਾੜੀ-ਰਸਾਇਣ, ਸਿੰਥੈਟਿਕ ਸੂਤ, ਆਟੋ ਪਾਰਟਸ, ਫਾਰਾਸਿਊਟਿਕਲਜ਼ ਨਿਰਯਾਤ ਕਰਦਾ ਹੈ, ਜਦਕਿ ਉਥੋਂ ਕੱਚਾ ਤੇਲ, ਸੋਨਾ, ਵੈਜੀਟੇਬਲ ਤੇਲ ਦਾ ਆਯਾਤ ਕਰਦਾ ਹੈ।
ਬੋਲਸੋਨਾਰੋ ਬ੍ਰਾਜ਼ੀਲ ਦੇ ਫੌਜ ਮੁਖੀ ਰਹਿ ਚੁੱਕੇ ਹਨ, ਜਿਨ੍ਹਾਂ ਨੇ ਅਕਤੂਬਰ 2018 ਦੇ ਚੋਣ 'ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਜਨਵਰੀ 2019 'ਚ ਰਾਸ਼ਟਰਪਤੀ ਦੇ ਤੌਰ 'ਤੇ ਸੱਤਾ ਸੰਭਾਲੀ। ਇਹ ਭਾਰਤ ਦਾ ਉਨ੍ਹਾਂ ਦਾ ਪਹਿਲਾ ਰਾਜ ਦੌਰਾ ਹੈ। ਇਹ ਤੀਜੀ ਵਾਰ ਹੈ ਜਦੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹਨ। ਇਸ ਤੋਂ ਪਹਿਲਾਂ 1996 (ਫਰਨਾਂਡੋ ਹੈਨਰਿਕ ਕਾਰਡੋਸੋਰ) ਅਤੇ 2004 (ਲੁਇਜ਼ ਇਨਾਸਿਓ ਲੂਲਾ ਡ ਸਿਲਵਾ) 'ਚ ਵੀ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ।


Inder Prajapati

Content Editor

Related News