ਅਯੁੱਧਿਆ ਦੇ ਵਿਵਾਦਿਤ ਢਾਂਚੇ ਨੂੰ ਢਾਹੇ ਜਾਣ ਦੇ ਮਾਮਲੇ ’ਚ ਕਲਿਆਣ ਸਿੰਘ ਨੂੰ ਸੰਮਨ ਜਾਰੀ

09/22/2019 2:26:47 AM

ਲਖਨਊ – ਅਯੁੱਧਿਆ ਦੇ ਵਿਵਾਦਤ ਢਾਂਚੇ ਨੂੰ ਢਾਹੇ ਜਾਣ ਦੇ ਮਾਮਲੇ ’ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ (ਅਯੁੱਧਿਆ ਕਾਂਡ) ਵਿਚ ਕਲਿਆਣ ਸਿੰਘ ਨੂੰ ਸੰਮਨ ਜਾਰੀ ਕਰ ਕੇ 27 ਸਤੰਬਰ ਨੂੰ ਤਲਬ ਕੀਤਾ ਹੈ। ਵਿਸ਼ੇਸ਼ ਜੱਜ ਸੁਰਿੰਦਰ ਕੁਮਾਰ ਯਾਦਵ ਨੇ ਬਾਰ ਦੇ ਮੈਂਬਰਾਂ ਦੀ ਸੂਚਨਾ ’ਤੇ ਖੁਦ ਨੋਟਿਸ ਲੈਂਦਿਆਂ ਇਹ ਆਦੇਸ਼ ਜਾਰੀ ਕੀਤਾ ਹੈ। ਬਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕਲਿਆਣ ਸਿੰਘ ਹੁਣ ਰਾਜਪਾਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ। ਬੀਤੀ 9 ਸਤੰਬਰ ਨੂੰ ਸੀ. ਬੀ. ਆਈ. ਨੇ ਵਿਸ਼ੇਸ਼ ਅਦਾਲਤ ਕੋਲ ਇਸ ਮਾਮਲੇ ’ਚ ਕਲਿਆਣ ਸਿੰਘ ਨੂੰ ਤਲਬ ਕਰਨ ਦੀ ਮੰਗ ਕੀਤੀ ਸੀ।

Inder Prajapati

This news is Content Editor Inder Prajapati