SP ਸੰਸਦ ਮੈਂਬਰ ਨੀਰਜ ਸ਼ੇਖਰ ਨੇ ਰਾਜ ਸਭਾ ਮੈਂਬਰਤਾ ਤੋਂ ਦਿੱਤਾ ਅਸਤੀਫਾ

07/15/2019 6:52:57 PM

ਲਖਨਊ— ਸਪਾ ਨੇਤਾ ਨੀਰਜ ਸ਼ੇਖਰ ਨੇ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦਿੱਤਾ। ਸੂਤਰਾਂ ਦੇ ਮੁਤਾਬਤ ਸ਼ੇਖਰ ਨੇ ਰਾਜ ਸਭਾ ਦੇ ਸਭਾਪਤੀ ਐੱਮ. ਵੈਂਕੇਆ ਨਾਇਡੂ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਿਆ। ਉਨ੍ਹਾਂ ਨੇ ਵਿਅਕਤੀਗਤ ਕਾਰਨਾਂ ਨਾਲ ਹੋਰ ਸਵਾ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਹੈ। ਸਭਾ ਪਤੀ ਨਾਇਡੂ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਇਸ ਸੰਬੰਧ 'ਚ ਸਪਾ ਵਲੋਂ ਹੁਣ ਤੱਕ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਦੱਸਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਬੇਟੇ ਨੀਰਜ ਸ਼ੇਖਰ ਅਖਿਲੇਸ਼ ਯਾਦਵ ਦੇ ਨੇੜਲੇ 'ਚੋਂ ਗਿਣੇ ਜਾਂਦੇ ਹਨ। ਲੋਕ ਸਭਾ ਚੋਣਾਂ ਦੌਰਾਨ ਬਲਿਆ ਸੀਟ ਤੋਂ ਉਨ੍ਹਾਂ ਦਾ ਮੈਦਾਨ 'ਚ ਉਤਰਨਾ ਲਗਭਗ ਤੈਅ ਸੀ। ਹਾਲਾਂਕਿ ਆਖਰੀ ਸਮੇਂ 'ਚ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਸਨਾਤਨ ਪਾਂਡਯ ਨੂੰ ਉਮੀਦਵਾਰ ਬਣਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੀ ਨੀਰਜ ਪਾਰਟੀ ਤੋਂ ਨਿਰਾਸ਼ ਚੱਲ ਰਹੇ ਹਨ।

satpal klair

This news is Content Editor satpal klair