PM ਮੋਦੀ ਵੱਲੋਂ 'ਵੰਡੋ ਅਤੇ ਰਾਜ ਕਰੋ ਦੀ ਨੀਤੀ' ਅਪਣਾਉਣ ਦੀ ਕੋਸ਼ਿਸ਼ -ਮਾਇਆਵਤੀ

05/05/2019 2:07:50 PM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਵੇਂ ਪੜਾਅ ਦੀਆਂ ਵੋਟਾਂ ਤੋਂ ਠੀਕ ਪਹਿਲਾਂ ਉੱਤਰ ਪ੍ਰਦੇਸ਼ ਦੀ ਸਿਆਸਤ ਨੂੰ ਬਹਿਸ ਦਾ ਨਵਾਂ ਮੁੱਦਾ ਦੇ ਦਿੱਤਾ ਹੈ। ਪੀ. ਐੱਮ. ਮੋਦੀ ਨੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ 'ਤੇ ਕਿਹਾ ਹੈ ਕਿ ਸਪਾ ਨੇ ਮਾਇਆਵਤੀ ਨੂੰ ਧੋਖਾ ਦਿੱਤਾ ਹੈ। ਇਸ ਬਿਆਨ 'ਤੇ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਪਲਟਵਾਰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਪੀ. ਐੱਮ. ਮੋਦੀ ਵੰਡਣ ਅਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲਖਨਊ 'ਚ ਅੱਜ ਭਾਵ ਐਤਵਾਰ ਨੂੰ ਮਾਇਆਵਤੀ ਨੇ ਸਪਾ ਅਤੇ ਆਰ. ਐੱਲ. ਡੀ. ਨਾਲ ਗਠਜੋੜ 'ਤੇ ਕਿਹਾ ਹੈ ਕਿ ਸਾਡਾ ਗਠਜੋੜ ਮਜ਼ਬੂਤ ਹੈ ਅਤੇ ਪੀ. ਐੱਮ. ਮੋਦੀ ਇਸ ਨੂੰ ਬਰਦਾਸ਼ ਨਹੀਂ ਕਰ ਸਕਦਾ ਹੈ। ਮਾਇਆਵਤੀ ਨੇ ਕਿਹਾ ਹੈ ਕਿ ਪੀ. ਐੱਮ. ਮੋਦੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਕਾਂਗਰਸ ਨਾਲ ਸਮਝੌਤੇ ਦੇ ਦਾਅਵੇ 'ਤੇ ਵੀ ਮਾਇਆਵਤੀ ਨੇ ਰੁਖ ਸਪੱਸ਼ਟ ਕੀਤਾ ਹੈ। ਮਾਇਆਵਤੀ ਨੇ ਕਿਹਾ ਹੈ ਕਿ ਕਾਂਗਰਸ ਨੇ ਸਾਡਾ ਨਾਲ ਕੋਈ ਗਠਜੋੜ ਨਹੀਂ ਕੀਤਾ ਹੈ ਅਤੇ ਇਹ ਗਠਜੋੜ ਭਾਜਪਾ ਨੂੰ ਹਰਾਉਣਾ ਲਈ ਹੈ। ਇਸ ਲਈ ਭਾਜਪਾ ਅਤੇ ਆਰ. ਐੱਸ. ਐੱਸ. ਵਰਗੀਆਂ ਤਾਕਤਾਂ ਨੂੰ ਕਮਜ਼ੋਰ ਕਰਨ ਲਈ ਯੂ. ਪੀ. ਅਤੇ ਅਮੇਠੀ-ਰਾਏਬਰੇਲੀ ਸੀਟਾਂ ਕਾਂਗਰਸ ਲਈ ਛੱਡੀਆਂ ਗਈਆਂ ਹਨ।

ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਯੂ. ਪੀ. ਦੇ ਪ੍ਰਤਾਪਗੜ੍ਹ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਸਮਾਜਵਾਦੀ ਪਾਰਟੀ ਨੇ ਭੈਣ ਜੀ (ਮਾਇਆਵਤੀ) ਨੂੰ ਧੋਖਾ ਦਿੱਤਾ ਹੈ। ਪੀ. ਐੱਮ. ਨੇ ਕਿਹਾ ਕਾਂਗਰਸ ਦੇ ਨੇਤਾ ਖੁਸ਼ੀ-ਖੁਸ਼ੀ ਸਮਾਜਵਾਦੀ ਪਾਰਟੀ ਦੀਆਂ ਰੈਲੀਆਂ 'ਚ ਮੰਚ ਸਾਂਝਾ ਕਰ ਰਹੇ ਹਨ। ਮਾਇਆਵਤੀ ਖੁਲੇਆਮ ਕਾਂਗਰਸ ਦੀ ਆਲੋਚਨਾ ਕਰਦੀ ਹੈ। ਕਾਂਗਰਸ ਨੂੰ ਕੋਸਦੀ ਹੈ। ਸਮਾਜਵਾਦੀ ਪਾਰਟੀ ਕਾਂਗਰਸ 'ਤੇ ਨਰਮੀ ਦਿਖਾਉਂਦੀ ਹੈ। ਇੱਥੇ ਸਮਾਜਵਾਦੀ ਪਾਰਟੀ ਨੇ ਭੈਣ ਜੀ ਨੂੰ ਅਜਿਹਾ ਧੋਖਾ ਦਿੱਤਾ ਹੈ ਕਿ ਜੋ ਉਨਾਂ ਨੂੰ ਸਮਝ ਨਹੀਂ ਆ ਰਿਹਾ ਹੈ।'' ਪੀ. ਐੱਮ. ਮੋਦੀ ਦੇ ਇਸ ਦਾਅਵੇ ਨੂੰ ਮਾਇਆਵਤੀ ਨੇ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਸਪਾ-ਬਸਪਾ-ਐੱਲ. ਈ. ਡੀ. (ਰਾਸ਼ਟਰੀ ਲੋਕ ਦਲ) ਦਾ ਇੱਕ ਮਜ਼ਬੂਤ ਗਠਜੋੜ ਹੈ।
 

Iqbalkaur

This news is Content Editor Iqbalkaur