ਦੱਖਣੀ ਮੁੰਬਈ ''ਚ ਫੌਜ ਦੀ 4 ਮੰਜ਼ਿਲਾਂ ਇਮਾਰਤ ''ਚ ਲੱਗੀ ਅੱਗ

03/17/2018 9:52:44 PM

ਮੁੰਬਈ— ਦੱਖਣੀ ਮੁੰਬਈ ਦੇ ਕੋਲਾਬਾ ਇਲਾਕੇ 'ਚ ਸ਼ਨੀਵਾਰ ਸ਼ਾਮ ਨੂੰ ਫੌਜ ਦੀ ਚਾਰ ਮੰਜ਼ਿਲਾ ਇਕ ਇਮਾਰਤ 'ਚ ਅਚਾਨਕ ਅੱਗ ਲੱਗ ਗਈ। ਮੁੰਬਈ ਮਹਾ ਨਗਰ ਪਾਲਿਕਾ ਦੇ ਆਫਤ ਪ੍ਰਬੰਧਨ ਸੈੱਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਅੱਗ ਕਰੀਬ 7 ਵਜੇ ਸ਼ਾਮ ਨੂੰ ਲੱਗੀ
ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪੁੱਜੀਆਂ, ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਫੌਜ ਦੇ ਇਕ ਬੁਲਾਰੇ ਨੇ ਕੋਲਾਬਾ 'ਚ ਅਫਗਾਨ ਚਰਚ ਕੋਲ ਫੌਜ ਦੀ ਇਕ ਇਮਾਰਤ 'ਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਅਜੇ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਘਟਨਾ 'ਚ ਹੋਏ ਨੁਕਸਾਨ ਬਾਰੇ ਵੀ ਅਜੇ ਕੋਈ ਸੂਚਨਾ ਨਹੀਂ ਮਿਲੀ ਹੈ।