ਪੀ.ਐੱਮ. ਮੋਦੀ ਨੇ ਭਾਰਤ-ਕੋਰੀਆ ਵਪਾਰ ਮੇਲੇ 'ਚ ਕੀਤਾ ਸੰਬੋਧਨ

02/21/2019 12:31:39 PM

ਸਿਓਲ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਆਪਣੀ ਦੋ ਦਿਨੀਂ ਯਾਤਰਾ 'ਤੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚੇ। ਇੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇਂ ਸਿਓਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਕੋਰੀਆ ਵਪਾਰ ਮੇਲੇ ਵਿਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਭਾਰਤ ਸੰਭਾਵਨਾਵਾਂ ਦੀ ਭੂਮੀ ਦੇ ਤੌਰ 'ਤੇ ਉਭਰਿਆ ਹੈ। ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਤਾਂ ਸੁਪਨੇ ਸਾਕਾਰ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਹਾਂ। ਅਸੀਂ ਸਮਾਨ ਵਿਚਾਰ ਵਾਲੇ ਸਾਥੀਆਂ ਦੀ ਤਲਾਸ਼ ਕਰਦੇ ਹਾਂ। ਅਸੀਂ ਦੱਖਣੀ ਕੋਰੀਆ ਨੂੰ ਅਸਲ ਵਿਚ ਭਾਗੀਦਾਰ ਦੇ ਰੂਪ ਵਿਚ ਦੇਖਦੇ ਹਾਂ। 

ਇਸ ਦੇ ਇਲਾਵਾ ਪੀ.ਐੱਮ. ਮੋਦੀ ਨੇ ਹੇਠ ਲਿਖੀਆਂ ਗੱਲਾਂ ਕਹੀਆਂ--

- ਬੀਤੇ 4 ਸਾਲਾਂ ਵਿਚ ਦੇਸ਼ ਵਿਚ 250 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹੋਇਆ। 
- ਭਾਰਤੀ ਅਰਥ ਵਿਵਸਥਾ ਦੀ ਬੁਨਿਆਦ ਮਜ਼ਬੂਤ ਹੈ। ਇਹ 5 ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਵੱਲ ਵੱਧ ਰਿਹਾ ਹੈ। 
- 99 ਫੀਸਦੀ ਹਾਊਸ ਹੋਲਡਰਾਂ ਕੋਲ ਖੁਦ ਦਾ ਬੈਂਕ ਅਕਾਊਂਟ ਹੈ।
- ਆਰਥਿਕ ਸੁਧਾਰਾਂ ਕਾਰਨ ਭਾਰਤ ਵਿਸ਼ਵ ਬੈਂਕ ਦੀ ਕਾਰੋਬਾਰ ਸੂਚੀ ਵਿਚ ਵੱਡੀ ਛਾਲ ਮਾਰ ਕੇ 77ਵੇਂ ਨੰਬਰ 'ਤੇ ਪਹੁੰਚ ਗਿਆ ਹੈ।
- ਭਾਰਤ ਵਿਚ ਵਪਾਰ ਸਬੰਧੀ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਕਿਉਂਕਿ ਇਹ ਇਕ ਵੱਡੀ ਤਬਦੀਲੀ ਵਿਚੋਂ ਲੰਘ ਰਿਹਾ ਹੈ।
- ਅਗਲ ਸਾਲ ਤੱਕ ਸਾਡਾ ਭਾਰਤ ਨੂੰ ਉੱਚ 50 ਕਾਰੋਬਾਰ ਸੁਗਮਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਦਾ ਟੀਚਾ ਹੈ।
- ਸਰਕਾਰ ਦਾ ਕੰਮ ਸਹਿਯੋਗ ਦੀ ਪ੍ਰਣਾਲੀ ਉਪਲਬਧ ਕਰਵਾਉਣਾ ਹੈ। ਭਾਰਤ ਮੌਕਿਆਂ ਦੀ ਭੂਮੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਇਆ ਹੈ।

Vandana

This news is Content Editor Vandana