ਦੱਖਣੀ ਭਾਰਤ ਦਾ ‘ਸਵਰਣ ਮੰਦਰ’, 100 ਏਕੜ ਜ਼ਮੀਨ ’ਤੇ 1500 ਕਿਲੋ ਸੋਨੇ ਨਾਲ ਕੀਤਾ ਗਿਆ ਹੈ ਨਿਰਮਾਣ

10/10/2022 12:00:38 PM

ਨਵੀਂ ਦਿੱਲੀ- ਅੱਜ ਅਸੀਂ ਤੁਹਾਨੂੰ ਦੱਖਣ ਭਾਰਤ ਦੇ ਇਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੱਖਣ ਦਾ ਸਵਰਣ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ਦਾ ਨਾਂ ਸ਼੍ਰੀਪੁਰਮ ਹੈ, ਜਿਸ ਨੂੰ ਬਣਾਉਣ ਲਈ 1500 ਕਿਲੋ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਵੇਖੋ ਬਰਫ਼ਬਾਰੀ ਨਾਲ ਢਕੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ

ਦਰਅਸਲ, ਤਾਮਿਲਨਾਡੂ ਦੇ ਵੇਲੋਰ ’ਚ ਦੇਵੀ ਮਹਾਲਕਸ਼ਮੀ ਦਾ ਇਕ ਮੰਦਰ ਹੈ। ਇਹ ਮੰਦਰ ਥਿਰੂਮਲਾਈ ਕੋਡੀ ’ਚ ਸਥਿਤ ਹੈ। ਇਸ ਮੰਦਰ ਨੂੰ ਸ਼੍ਰੀਪੁਰਮ ਮੰਦਰ ਜਾਂ ਸ਼੍ਰੀਪੁਰਮ ਸਵਰਣ ਮੰਦਰ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੰਦਰ ਦਾ ਨਿਰਮਾਣ 100 ਏਕੜ ਜ਼ਮੀਨ ’ਤੇ ਕੀਤਾ ਗਿਆ ਹੈ। ਇਸ ਮੰਦਰ ਦੇ ਆਲੇ-ਦੁਆਲੇ ਹਰਿਆਲੀ ਹੈ, ਜੋ ਮੰਦਰ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News