ਸ਼ੂਗਰ ਮਿੱਲ ਦੇ ਇੰਸਪੈਕਟਰ ਦੀ ਰਿਟਾਇਰਮੈਂਟ ਨੂੰ ਕਿਸਾਨਾਂ ਨੇ ਇੰਝ ਬਣਾਇਆ ਯਾਦਗਾਰ

02/04/2020 3:06:37 PM

ਸੋਨੀਪਤ—ਸ਼ੂਗਰ ਮਿੱਲ ਦੇ ਇੰਸਪੈਕਟਰ ਦੀ ਰਿਟਾਇਰਮੈਂਟ ਨੂੰ ਸਥਾਨਿਕ ਕਿਸਾਨਾਂ ਨੇ ਯਾਦਗਾਰ ਬਣਾ ਦਿੱਤਾ ਹੈ। ਦਰਅਸਲ ਬੜੌਲੀ ਪਿੰਡ ਦੇ ਮਹਾਬੀਰ ਸਿੰਘ ਅੰਤਿਲ ਦੀ ਵਿਦਾਇਗੀ ਪਾਰਟੀ 'ਤੇ ਇਲਾਕੇ ਦੇ ਕਿਸਾਨਾਂ ਨੇ ਉਨ੍ਹਾਂ ਨੂੰ 15 ਲੱਖ ਦੀ ਕ੍ਰੇਟਾ ਕਾਰ, ਢਾਈ ਲੱਖ ਦੀ ਕੀਮਤ ਦਾ ਬੁਲੇਟ ਅਤੇ ਨੋਟਾਂ ਦੇ ਹਾਰ (10 ਲੱਖ ਰੁਪਏ) ਪਹਿਨਾ ਕੇ ਸਵਾਗਤ ਕੀਤਾ। ਇਲਾਕੇ ਦੇ ਵਿਧਾਇਕ ਮੋਹਨਲਾਲ ਬੜੌਲੀ ਖੁਦ ਉਨ੍ਹਾਂ ਨੂੰ ਆਪਣੀ ਕਾਰ ਰਾਹੀਂ ਘਰ ਤੱਕ ਛੱਡ ਕੇ ਆਏ।

ਕਿਸਾਨਾਂ ਦਾ ਕਹਿਣਾ ਹੈ ਕਿ ਸ਼ੂਗਰ ਮਿੱਲ ਦੇ ਇੰਸਪੈਕਟਕ ਮਹਾਵੀਰ ਸਿੰਘ ਨੇ ਆਪਣੇ ਕਾਰਜਕਾਲ 'ਚ ਕਿਸਾਨਾਂ ਦੀ ਭਲਾਈ ਦੇ ਕੰਮ ਕੀਤੇ ਹਨ। ਉਸ ਤੋਂ ਖੁਸ਼ ਹੋ ਕੇ ਇਹ ਗਿਫਟ ਦੇ ਕੇ ਸਵਾਗਤ ਕੀਤਾ ਗਿਆ ਹੈ। ਅਹੁਦੇ 'ਤੇ ਰਹਿੰਦੇ ਹੋਏ ਮਹਾਬੀਰ ਅੰਤਿਲ ਈਮਾਨਦਾਰੀ ਨਾਲ ਕੰਮ ਕਰ ਰਹੇ ਸੀ ਅਤੇ ਇਸ ਗੱਲ ਤੋਂ ਕਿਸਾਨ ਵੀ ਖੁਸ਼ ਸੀ।

ਮਹਾਬੀਰ ਅੰਤਿਲ ਨੇ ਦੱਸਿਆ ਹੈ ਕਿ ਮੈਂ ਸਰਕਾਰੀ ਨੌਕਰੀ 'ਚ ਕਦੀ ਵੀਂ ਸਮੇਂ ਦੀ ਪਰਵਾਹ ਨਹੀਂ ਕੀਤੀ ਅਤੇ ਮੈਂ ਕਿਸਾਨ ਭਾਰਾਵਾਂ ਤੋਂ ਇਹ ਸਾਰਾ ਕੁਝ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਪਰ ਉਹ ਨਹੀਂ ਮੰਨੇ। ਉਨ੍ਹਾਂ ਨੂੰ ਅਜਿਹੇ ਸਮੇਂ ਇਹ ਭੇਂਟ ਦਿੱਤੀ ਗਈ ਜਦੋਂ ਨੇੜੇ ਦੇ ਪਿੰਡਾਂ ਦੇ 500 ਤੋਂ ਜ਼ਿਆਦਾ ਕਿਸਾਨ ਅਤੇ ਅਧਿਕਾਰੀ ਪਹੁੰਚੇ ਸੀ।

Iqbalkaur

This news is Content Editor Iqbalkaur