ਰਾਏਬਰੇਲੀ ਦੌਰੇ ''ਤੇ ਆਵੇਗੀ ਸੋਨੀਆ ਗਾਂਧੀ, ਪ੍ਰਿਯੰਕਾ ਵੀ ਰਹੇਗੀ ਮੌਜੂਦ (ਪੜ੍ਹੋ 22 ਅਪ੍ਰੈਲ ਦੀਆਂ ਖਾਸ ਖਬਰਾਂ)

04/22/2019 2:48:08 AM

ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)— ਕਾਂਗਰਸ ਦੀ ਸਾਬਕਾ ਰਾਸ਼ਟਰਪਤੀ ਤੇ ਰਾਏਬਰੇਲੀ ਸੀਟ ਤੋਂ ਉਮੀਦਵਾਰ ਸੋਨੀਆ ਗਾਂਧੀ ਸੋਮਵਾਰ ਨੂੰ ਦੋ ਦਿਵਸ ਦੌਰੇ 'ਤੇ ਰਾਏਬਰੇਲੀ ਆ ਰਹੀ ਹੈ। ਉਨ੍ਹਾਂ ਨਾਲ ਕਾਂਗਰਸ ਜਨਰਲ ਸਕੱਤਰ ਤੇ ਪੂਰਬੀ ਯੂ.ਪੀ. ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵੀ ਮੌਜੂਦ ਰਹੇਗੀ। ਸੋਨੀਆ ਗਾਂਧੀ ਦਿੱਲੀ ਤੋਂ ਰਾਏਬਰੇਲੀ ਦੇ ਫੁਰਸਗੰਜ ਹਵਾਈ ਅੱਡੇ 'ਤੇ ਉਤਰੇਗੀ ਤੇ ਫਿਰ ਕਰੀਬ ਦੋ ਵਜੇ ਨਾਹਰ ਕੋਠੀ ਤਿਰਾਹਾ ਪਹੁੰਚ ਕੇ ਤਿਲਾਈ ਵਿਧਾਨ ਸਭਾ ਦੇ ਵਰਕਰਾਂ ਨਾਲ ਮੁਲਾਕਾਤ ਕਰੇਗੀ।


ਮੋਦੀ ਦੀ ਬਾਇਓਪਿਕ 'ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਚੋਣ ਕਮਿਸ਼ਨ ਦੀ ਰੋਕ ਖਿਲਾਫ ਫਿਲਮ ਦੇ ਨਿਰਮਾਤਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਜਿਸ 'ਤੇ ਸੁਪਰੀਮ ਕੋਰਟ ਅੱਜ ਫੈਂਸਲਾ ਕਰੇਗੀ। ਚੀਫ ਜਸਟਿਸ ਗੋਗੋਈ ਇਸ ਮਾਮਲੇ ਦੀ ਸੁਣਵਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਨਰਿੰਦਰ ਮੋਦੀ ਦੇ ਜੀਵਨ 'ਤੇ ਅਧਾਰਿਤ ਵੈਬ ਸੀਰੀਜ਼ Modi-Journey of a 3ommon Man ਨੂੰ ਵੀ ਬੈਨ ਕਰ ਦਿੱਤਾ ਹੈ। 

ਅਮੇਠੀ ਦੇ ਦੌਰੇ 'ਤੇ ਰਹਿਣਗੇ ਰਾਹੁਲ ਗਾਂਧੀ

PunjabKesari
ਕਾਂਗਰਸ ਰਾਸ਼ਟਰਪਤੀ ਰਾਹੁਲ ਚੋਣ ਪ੍ਰਚਾਰ ਲਈ ਸੋਮਵਾਰ ਨੂੰ ਇਕ ਦਿਨੀਂ ਦੌਰੇ 'ਤੇ ਅਮੇਠੀ ਆ ਰਹੇ ਹਨ। ਜਾਣਕਾਰੀ ਮੁਤਾਬਕ ਰਾਹੁਲ ਇਥੇ ਤਿੰਨ ਵਿਧਾਨ ਸਭਾਵਾਂ 'ਚ ਆਯੋਜਿਤ ਜਨਤਕ ਸਭਾ ਨੂੰ ਸੰਬੋਧਤ ਕਰਨਗੇ। ਦੱਸਣਯੋਗ ਹੈ ਕਿ ਅਮੇਠੀ ਸੰਸਦੀ ਖੇਤਰ ਤੋਂ ਲਗਾਤਾਰ ਚੌਥੀ ਵਾਰ ਚੋਣ ਮੈਦਾਨ 'ਚ ਉੱਤਰੇ ਰਾਹੁਲ ਗਾਂਧੀ ਦਾ ਕਾਂਗਰਸ ਰਾਸ਼ਟਰਪਤੀ ਦੇ ਰੂਪ 'ਚ ਇਹ ਪਹਿਲਾ ਚੋਣ ਹੈ। 

ਪੀ. ਐੱਮ. ਮੋਦੀ ਰਾਜਸਥਾਨ ਦੌਰੇ 'ਤੇ 

PunjabKesari
ਪੀ. ਐੱਮ. ਮੋਦੀ ਅੱਜ ਦੁਪਹਿਰ ਬਾਅਦ ਉਦੈਪੁਰ 'ਚ ਤੇ ਸ਼ਾਮ ਨੂੰ ਜੋਧਪੁਰ 'ਚ ਭਾਜਪਾ ਨਾਮਜ਼ਦਾਂ ਦੇ ਸਹਿਯੋਗ 'ਚ ਆਮ ਸਭਾਵਾਂ ਨੂੰ ਸੰਬੋਧਤ ਕਰਨਗੇ। ਦੱਸਣਯੋਗ ਹੈ ਕਿ ਚਿਤੋਗੜ ਦੀ ਜਨਤਕ ਸਭਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਬਾੜਮੋਰ ਜਾਣਗੇ। ਬਾੜਮੋਰ 'ਚ ਜਸਵੰਤ ਸਿੰਘ ਦੇ ਲੜਕੇ ਮਨਵਿੰਦਰ ਸਿੰਘ ਕਾਂਗਰਸ ਦੀ ਟਿਕਟ 'ਤੇ ਚੋਣ ਲੜਨਗੇ। 

ਚਾਰ ਧਾਮ ਯਾਤਰਾ ਲਈ ਰਜਿਸਟਰੇਸ਼ਨ ਅੱਜ ਤੋਂ

PunjabKesari
ਚਾਰ ਧਾਮ ਯਾਤਰੀਆਂ ਦਾ ਰਜਿਸਟਰੇਸ਼ਨ ਰਿਸ਼ੀਕੇਸ਼ 'ਚ ਸੋਮਵਾਰ ਤੋਂ ਸ਼ੁਰੂ ਹੋਵੇਗਾ। ਇਸ ਲਈ ਸੈਰ ਸਪਾਟਾ ਵਿਭਾਗ ਨੇ ਸਬੰਧਿਤ ਕੰਪਨੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਪਰ ਇਸ ਲਈ ਵਿਭਾਗੀ ਅਧਿਕਾਰੀਆਂ ਨੇ ਉਸ ਕੰਪਨੀ ਦਾ ਕਾਰਜਕਾਲ ਵੱਧਾ ਦਿੱਤਾ ਹੈ ਜੋ ਕਿ ਪਿਛਲੇ ਪੰਜ ਸਾਲਾ ਤੋਂ ਰਜਿਸਟਰੇਸ਼ਨ ਦਾ ਕੰਮ ਸੰਭਾਲ ਰਿਹਾ ਹੈ। ਕੇਦਾਰਨਾਥ ਧਾਮ ਦੇ ਕਪਾਟ 9 ਮਈ, ਸ਼੍ਰੀ ਬਦਰੀਨਾਥ ਧਾਮ ਦੇ ਕਪਾਟ 10 ਮਈ ਨੂੰ ਖੁਲਣਗੇ। ਜਦਕਿ ਗੰਗੋਤਰੀ ਤੇ ਯਮਨੋਤਰੀ ਦੇ ਕਪਾਟ 7 ਮਈ ਨੂੰ ਖੁਲ ਰਹੇ ਹਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਯਾਤਰੀਆਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜੋ ਪੈਦਲ ਯਾਤਰਾ ਕਰਦੇ ਹਨ।    


ਖੇਡ-
ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ (ਰਾਤ 8 ਵਜੇ)

PunjabKesari
ਬਾਸਕਟਬਾਲ - ਐੱਨ.ਬੀ.ਏ. ਪਲੇਅ ਆਫ ਬਾਸਕਟਬਾਲ ਲੀਗ
ਟੈਨਿਸ - ਏ.ਟੀ.ਪੀ. 500 ਬਾਸ੍ਰਿਲੋਨਾ ਓਪਨ ਟੈਨਿਸ ਟੂਰਨਾਮੈਂਟ 
ਫੁੱਟਬਾਲ - ਅਮੀਰਾਤ ਕੱਪ ਫੁੱਟਬਾਲ ਟੂਰਨਾਮੈਂਟ-2018/19


KamalJeet Singh

Content Editor

Related News