CWC ਦੀ ਬੈਠਕ 'ਚ ਘਮਾਸਾਨ: ਨੇਤਾਵਾਂ ਵਲੋਂ ਸੋਨੀਆ ਗਾਂਧੀ ਨੂੰ ਲਿੱਖੀ ਚਿੱਠੀ 'ਤੇ ਰਾਹੁਲ ਦਾ ਫੁਟਿਆ ਗੁੱਸਾ

08/24/2020 1:15:37 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਿਚ ਲੀਡਰਸ਼ਿਪ ਦੇ ਮੁੱਦੇ 'ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਨੇਤਾਵਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਸਵਾਲ ਚੁੱਕੇ ਕਿ ਜਦੋਂ ਪਾਰਟੀ ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਵਿਰੋਧੀ ਤਾਕਤਾਂ ਨਾਲ ਲੜ ਰਹੀ ਸੀ ਅਤੇ ਸੋਨੀਆ ਗਾਂਧੀ ਬੀਮਾਰੀ ਸੀ ਤਾਂ ਉਸ ਸਮੇਂ ਅਜਿਹੀ ਚਿੱਠੀ ਕਿਉਂ ਲਿਖੀ ਗਈ।

ਸੂਤਰਾਂ ਮੁਤਾਬਕ ਰਾਹੁਲ ਨੇ ਕਾਂਗਰਸ ਕਾਰਜ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ ਵਿਚ ਕਿਹਾ ਕਿ ਜਦੋਂ ਅਸੀਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਵਿਰੋਧੀ ਤਾਕਤਾਂ ਨਾਲ ਲੜ ਰਹੇ ਸੀ ਅਤੇ ਸੋਨੀਆ ਗਾਂਧੀ ਬੀਮਾਰੀ ਸੀ ਤਾਂ ਉਸ ਸਮੇਂ ਇਹ ਚਿੱਠੀ ਕਿਉਂ ਲਿਖੀ ਗਈ? ਰਾਹੁਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਚਿੱਠੀ ਲਿਖਣ ਵਾਲੇ ਭਾਜਪਾ ਨਾਲ ਮਿਲੇ ਹੋਏ ਹਨ। ਰਾਹੁਲ ਦੇ ਇਸ ਬਿਆਨ ਤੋਂ ਸਿਆਸੀ ਤੂਫਾਨ ਖੜ੍ਹਾ ਹੋ ਗਿਆ। ਜਿਸ ਤੋਂ ਬਾਅਦ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇਕਰ ਸਾਬਤ ਹੋਇਆ ਕਿ ਭਾਜਪਾ ਨਾਲ ਮਿਲਿਆ ਹੋਇਆ ਤਾਂ ਅਸਤੀਫਾ ਦੇ ਦੇਵਾਂਗੇ। ਆਜ਼ਾਦ ਨੇ ਕਿਹਾ ਕਿ ਚਿੱਠੀ ਲਿਖਣ ਦੀ ਵਜ੍ਹਾ ਕਾਂਗਰਸ ਦੀ ਕਾਰਜ ਕਮੇਟੀ ਸੀ। 


PunjabKesari
ਓਧਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਬੈਠਕ ਦੌਰਾਨ ਹੀ ਟਵੀਟ ਕੀਤਾ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਅਸੀਂ ਭਾਜਪਾ ਪਾਰਟੀ ਨਾਲ ਮਿਲੇ ਹੋਏ ਹਾਂ। ਮੈਂ ਰਾਜਸਥਾਨ ਹਾਈ ਕੋਰਟ 'ਚ ਕਾਂਗਰਸ ਪਾਰਟੀ ਦਾ ਪੱਖ ਰੱਖਿਆ, ਮਣੀਪੁਰ 'ਚ ਪਾਰਟੀ ਨੂੰ ਬਚਾਇਆ। ਪਿਛਲੇ 30 ਸਾਲਾਂ ਵਿਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜੋ ਕਿਸੇ ਮੁੱਦੇ 'ਤੇ ਭਾਜਪਾ ਪਾਰਟੀ ਨੂੰ ਫਾਇਦਾ ਪਹੁੰਚਾਏ। ਫਿਰ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਭਾਜਪਾ ਪਾਰਟੀ ਨਾਲ ਮਿਲੇ ਹੋਏ ਹਾਂ।

ਲੀਡਰਸ਼ਿਪ ਦੇ ਮੁੱਦੇ 'ਤੇ ਕਾਂਗਰਸ ਦੇ ਦੋ ਖੇਮਿਆਂ 'ਚ ਨਜ਼ਰ ਆਉਣ ਦੀ ਸਥਿਤੀ ਵਿਚ ਪਾਰਟੀ ਦੀ ਸਰਵਉੱਚ ਨੀਤੀ ਨਿਧਾਰਣ ਇਕਾਈ ਸੀ. ਡਬਲਿਊ. ਸੀ. ਦੀ ਬੈਠਕ ਵੀਡੀਓ ਕਾਨਫਰੰਸ ਜ਼ਰੀਏ ਹੋ ਰਹੀ ਹੈ। ਸੀ. ਡਬਲਿਊ. ਸੀ. ਦੀ ਬੈਠਕ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਪਾਰਟੀ 'ਚ ਉਸ ਸਮੇਂ ਨਵਾਂ ਸਿਆਸੀ ਤੁਫਾਨ ਆ ਗਿਆ, ਜਦੋਂ ਪੂਰੇ ਸਮੇਂ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਪ੍ਰਧਾਨ ਬਣਾਉਣ ਅਤੇ ਸੰਗਠਨ 'ਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਬਦਲਾਅ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ 23 ਸੀਨੀਅਰ ਨੇਤਾਵਾਂ ਵਲੋਂ ਚਿੱਠੀ ਲਿਖੇ ਜਾਣ ਦੀ ਜਾਣਕਾਰੀ ਸਾਹਮਣੇ ਆਈ।


Tanu

Content Editor

Related News