ਰਾਹੁਲ ਨੂੰ ਜ਼ਿੰਮੇਵਾਰੀ ਸੌਂਪ ਗੋਆ ''ਚ ਛੁੱਟੀ ਮਨ੍ਹਾ ਰਹੀ ਹੈ ਸੋਨੀਆ ਗਾਂਧੀ

Thursday, Dec 28, 2017 - 10:10 AM (IST)

ਨਵੀਂ ਦਿੱਲੀ— ਕ੍ਰਿਸਮਿਸ ਅਤੇ ਨਵੇਂ ਸਾਲ 'ਤੇ ਛੁੱਟੀ ਮਨਾਉਣ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਰਾਹੁਲ ਗਾਂਧੀ ਚਰਚਾ 'ਚ ਰਹਿੰਦੇ ਸਨ ਪਰ ਇਸ ਵਾਰ ਰੋਲ ਬਦਲਦੇ ਹੀ ਸੋਨੀਆ ਗਾਂਧੀ ਛੁੱਟੀ 'ਤੇ ਹੈ। ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਗੋਆ 'ਚ ਸਾਈਕਲ ਚਲਾਉਂਦੀ ਦਿੱਸ ਰਹੀ ਹੈ। 19 ਸਾਲਾਂ ਤੱਕ ਕਾਂਗਰਸ ਦੀ ਚੇਅਰਪਰਸਨ ਰਹਿਣ ਵਾਲੀ ਸੋਨੀਆ 26 ਦਸੰਬਰ ਤੋਂ ਗੋਆ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਜਨਵਰੀ ਤੋਂ ਪਹਿਲਾਂ ਹਫਤੇ ਤੱਕ ਉੱਥੇ ਰਹੇਗੀ। ਰਾਹੁਲ ਗਾਂਧੀ ਜਿੱਥੇ ਕਾਂਗਰਸ ਚੇਅਰਮੈਨ ਬਣਨ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਚੋਣਾਂ 'ਚ ਮਿਲੀ ਹਾਰ ਦੀ ਸਮੀਖਿਆ 'ਚ ਰੁਝੇ ਹਨ। ਉੱਥੇ ਹੀ ਕਾਂਗਰਸ ਪ੍ਰਧਾਨ ਅਹੁਦੇ ਤੋਂ ਮੁਕਤ ਹੋਣ ਤੋਂ ਬਾਅਦ ਸੋਨੀਆ ਨੇ ਛੁੱਟੀ ਮਨਾਉਣ ਦਾ ਫੈਸਲਾ ਲਿਆ ਹੈ। ਉਹ ਦੱਖਣੀ ਗੋਆ ਦੇ ਲੀਲਾ ਹੋਟਲ 'ਚ ਰਹਿ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗੋਆ ਦੀ ਇਸ ਪ੍ਰਾਪਰਟੀ 'ਚ ਲੋਕਾਂ ਦੀ ਪ੍ਰਾਇਵੇਸੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਗੋਆ 'ਚ ਛੁੱਟੀ ਮਨਾ ਰਹੀ ਸੋਨੀਆ ਕਾਫੀ ਰਿਲੈਕਸ ਦਿੱਸੀ। ਉਹ ਰਿਜ਼ੋਰਟ 'ਚ ਸਾਈਕਲ ਚਲਾਉਂਦੇ ਅਤੇ ਸੈਲਾਨੀਆਂ ਨਾਲ ਗੱਲ ਕਰਦੀ ਦਿੱਸੀ। ਇਸ ਦੌਰਾਨ ਉਹ ਉੱਥੇ ਮੌਜੂਦ ਦੂਜੇ ਮਹਿਮਾਨਾਂ ਅਤੇ ਸੈਲਾਨੀਆਂ ਨਾਲ ਸੈਲਫੀ ਵੀ ਲੈ ਰਹੀ ਸੀ। ਸੋਨੀਆ ਨੂੰ ਦੇਖ ਕੇ ਸਾਫ ਲੱਗ ਰਿਹਾ ਸੀ ਕਿ ਕਾਂਗਰਸ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਆਪਣੇ ਬੇਟੇ ਰਾਹੁਲ ਨੂੰ ਦੇਣ ਤੋਂ ਬਾਅਦ ਉਹ ਕਾਫੀ ਖੁਸ਼ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੋਨੀਆ ਕਾਫੀ ਲੰਬੇ ਸਮੇਂ ਤੋਂ ਰਿਟਾਇਰਮੈਂਟ ਦੇ ਮੂਡ 'ਚ ਸੀ। ਉਹ ਆਪਣੇ ਬੇਟੇ ਤੋਂ ਲਗਾਤਾਰ ਮੰਗ ਕਰ ਰਹੀ ਸੀ ਕਿ ਉਨ੍ਹਾਂ ਨੇ ਆਰਾਮ ਕਰਨਾ ਹੈ। ਅਜਿਹੇ 'ਚ ਉਨ੍ਹਾਂ ਦਾ ਅਹੁਦਾ ਉਹ ਲੈ ਲਵੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਲੈਣ ਤੋਂ ਬਾਅਦ ਜਿੱਥੇ ਰਾਹੁਲ ਗਾਂਧੀ ਡੇਲੀਗੇਟਸ ਅਤੇ ਪਾਰਟੀ ਨੇਤਾਵਾਂ ਨੂੰ ਮਿਲਣ 'ਚ ਰੁਝੇ ਸਨ। ਉੱਥੇ ਹੀ ਸੋਨੀਆ ਗਾਂਧੀ ਆਪਣੀ ਬੇਟੀ ਪ੍ਰਿਯੰਕਾ ਗਾਂਧੀ ਨਾਲ ਖਾਨ ਮਾਰਕੀਟ ਜਾ ਕੇ ਉੱਥੇ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਕੁਝ ਕਾਰਡਜ਼ ਅਤੇ ਸਟੇਸ਼ਨਰੀ ਦੀ ਖਰੀਦਾਰੀ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਇਸ ਤੋਂ ਪਹਿਲਾਂ ਵੀ ਗੋਆ ਦੇ ਲੀਲਾ ਹੋਟਲ 'ਚ ਛੁੱਟੀਆਂ ਮਨਾਉਂਦੇ ਦੇਖੀ ਜਾ ਚੁਕੀ ਹੈ। ਜਦੋਂ ਦਿੱਲੀ ਭਿਆਨਕ ਪ੍ਰਦੂਸ਼ਣ ਨਾਲ ਜੂਝ ਰਿਹਾ ਸੀ ਤਾਂ ਵੀ ਉਹ ਉੱਥੇ ਗਈ ਸੀ। ਸੋਨੀਆ ਨੂੰ ਅਸਥਮਾ ਦੀ ਬੀਮਾਰੀ ਹੈ। ਅਜਿਹੇ 'ਚ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਨੂੰ ਦਿੱਲੀ ਤੋਂ ਬਾਹਰ ਜਾਣ ਦਾ ਸੁਝਾਅ ਦਿੱਤਾ ਸੀ। ਸੂਤਰਾਂ ਅਨੁਸਾਰ ਸੋਨੀਆ ਕੁਝ ਚੁਣੇ ਹੋਏ ਦੋਸਤਾਂ ਨਾਲ ਉੱਥੇ ਸਮਾਂ ਬਿਤਾ ਰਹੀ ਹੈ। ਉਹ ਉੱਥੇ ਖਬਰਾਂ ਤੋਂ ਦੂਰੀ ਬਣਾਏ ਰੱਖਦੇ ਹੋਏ ਯੋਗ ਕਰਦੇ ਅਤੇ ਕਿਤਾਬਾਂ ਪੜ੍ਹ ਕੇ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ।


Related News